punjab desk-ਪਿਛਲੇ 100 ਸਾਲ ਤੋ ਦੇਸ਼ ਵਿਦੇਸ਼ ਵਿਚ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਤਿਆਰ ਕਰਨ ਦੀ ਸੇਵਾ ਕਰਨ ਵਾਲੀ ਫਰਮ ਨੇ ਕੀਤੀ ਬੇਨਤੀ,know more about it
1 min readpunjab desk
ਪਿਛਲੇ 100 ਸਾਲ ਤੋ ਦੇਸ਼ ਵਿਦੇਸ਼ ਵਿਚ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਤਿਆਰ ਕਰਨ ਦੀ ਸੇਵਾ ਕਰਨ ਵਾਲੀ ਫਰਮ ਨੇ ਕੀਤੀ ਬੇਨਤੀ
ਨਿਸ਼ਾਨ ਸਾਹਿਬ ਦੇ ਪੁਸ਼ਾਕੇ ਤਿਆਰ ਕਰਨ ਵਾਲੀ ਫਰਮ ਨੇ ਕੀਤੀ ਬੇਨਤੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੂੰ ਰੰਗ ਦੀ ਸਹੀ ਪਹਿਚਾਣ ਲਈ ਸੇ਼ਡ ਦਸਣ
ਪਿਛਲੇ 100 ਸਾਲ ਤੋ ਦੇਸ਼ ਵਿਦੇਸ਼ ਵਿਚ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਤਿਆਰ ਕਰਨ ਦੀ ਸੇਵਾ ਕਰਨ ਵਾਲੀ ਫਰਮ ਭਾਈ ਮੂਲ ਸਿੰਘ ਅਮਰਜੀਤ ਸਿੰਘ ਕੰਬੋਜ਼ ਦੇ ਸ੍ਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਲਏ ਫੈਸਲੇ ਅਗੇ ਸਿਰ ਝੁਕਾਵਾਂਗੇ।ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਰੰਗ ਦੀ ਸਹੀ ਪਹਿਚਾਣ ਲਈ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਰੰਗ ਤੇ ਸੇ਼ਡ ਦਸਣ ਲਈ ਬੇਨਤੀ ਕੀਤੀ ਹੈ ਤਾਂ ਕਿ ਪੰਥਕ ਭਾਵਨਾਵਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਮਨਸ਼ਾ ਮੁਤਾਬਿਕ ਨਿਸ਼ਾਨ ਸਾਹਿਬ ਤਿਆਰ ਕਰਵਾਏ ਜਾ ਸਕਣ।
ਇਹ ਖਬਰ ਤੁਸੀਂ ਗੁਰੂਦਵਾਰਾ ਪ੍ਬੰਧਕ ਕਮੇਟੀ ਸੀਤਾਰਾਮਡੇਰਾ,ਗੁਰੂਦਵਾਰਾ ਪ੍ਬੰਧਕ ਕਮੇਟੀ ਸਾਕਚੀ, ਗੁਰੂਦਵਾਰਾ ਪ੍ਬੰਧਕ ਕਮੇਟੀ ਸੋਨਾਰੀ, ਸਿਖ ਵਿਜਡਮ (ਸੀਜੀਪੀਸੀ),ਦੁਪਟਾ ਸਾਗਰ ਬਿਸਟੁਪੁਰ ਦੇ ਸਹਾਇਤਾ ਨਾਲ ਪਾ੍ਪਤ ਕਰ ਰਹੇ ਹੋ ਜੀ।
ਉਨਾਂ ਕਿਹਾ ਕਿ ਵਖ ਵਖ ਗੁਰੂ ਘਰਾਂ ਤੇ ਹੋਰ ਸਿੱਖ ਸੰਸਞਾਵਾਂ ਤੇ ਝੂਲਦੇ ਨਿਸ਼ਾਨਾਂ ਦੀ ਉਚਾਈ 10 ਫੁੱਟ ਤੋ 200 ਫੁੱਟ ਤਕ ਹੈ ਤੇ ਅਸੀ ਪਿਛਲੇ 100 ਸਾਲ ਤੋ ਸੰਗਤ ਦੀ ਸੇਵਾ ਕਰਦੇ ਆ ਰਹੇ ਹਾਂ। ਅਸੀ ਕਦੇ ਵੀ ਪੰਥ ਦੀਆਂ ਭਾਵਨਾਵਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੁਕਮ ਦੀ ਉਲੰਘਣਾ ਨਹੀ ਕੀਤੀ। ਞੁਰੂ ਘਰਾਂ ਵਿਚ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਸਨ ਤੇ ਨਿੰਹਗ ਸਿੰਘਾਂ ਦੇ ਅਸਥਾਨਾਂ ਤੇ ਸੁਰਮਈ ਨਿਸ਼ਾਨ ਲਹਿਰਾਉਦੇ ਦੇਖੇ ਜਾ ਸਕਦੇ ਹਨ।
https://t.me/dailydosenews247jamshedpur