punjab desk-ਸਰਕਾਰਾਂ ਤਾਂ ਮਾਫੀਆ ਵੱਲੋਂ ਚਲਾਈਆਂ ਜਾਂਦੀਆਂ ਹਨ ਹਰ ਵਿਭਾਗ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਹਨ ਪੁਲਿਸ ਵਿੱਚ ਵੀ ਹਨ-ਕੁੰਵਰ ਵਿਜੇ ਪ੍ਰਤਾਪ ਸਿੰਘ,know more about it.
1 min readpunjab desk
ਡੀਜੀਪੀ ਪੰਜਾਬ ਪੁਲਿਸ ਹਾਜ਼ਰ ਹੋ……
ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਮਾਮਲਾ ਖੁਦ ਹੀ ਵਿਧਾਨ ਸਭਾ ਵਿੱਚ ਚੁੱਕ ਲਿਆ ਤੇ ਉਹਨਾਂ ਸਦਨ ਨੂੰ ਦੱਸਿਆ ਕਿ ਇੱਕ ਪੁਲਿਸ ਅਧਿਕਾਰੀ ਨੇ ਗੈਂਗਸਟਰ ਤੋਂ ਪੈਸੇ ਲਏ ਉਸ ਵਿਰੁੱਧ ਮਾਮਲਾ ਵੀ ਦਰਜ ਹੋ ਚੁੱਕਾ ਹੈ ਉਸ ਉੱਪਰ ਹੁਣ ਤੱਕ ਕੀ ਕਾਰਵਾਈ ਹੋਈ ਇਸ ਬਾਰੇ ਉਹਨਾਂ ਨੂੰ ਵੀ ਨਹੀਂ ਪਤਾ ਜੇ ਸਦਨ ਦੀ ਸਹਿਮਤੀ ਹੋਵੇ ਤਾਂ ਕਿ ਅਸੀਂ ਪੰਜਾਬ ਪੁਲਿਸ ਮੁਖੀ ਤੋਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਉਹਨਾਂ ਨੂੰ ਕੱਲ ਸਦਨ ਵਿੱਚ ਸੱਦ ਲਈਏ । ਇਸ ਉੱਪਰ ਸਦਨ ਨੇ ਸਹਿਮਤੀ ਦੇ ਦਿੱਤੀ । ਜਿਸ ਤੇ ਕੱਲ ਇਹ ਹੁਕਮ ਹੋ ਗਿਆ ਕਿ ਡੀਜੀਪੀ ਪੰਜਾਬ ਉਸ ਏਐਸਆਈ ਨਾਲ ਸੰਬੰਧਿਤ ਜੋ ਵੀ ਮਾਮਲਾ ਹੈ ਉਹਦੀ ਪੂਰੀ ਡਿਟੇਲ ਲੈ ਕੇ ਵਿਧਾਨ ਸਭਾ ਵਿੱਚ ਹਾਜ਼ਰ ਹੋਣਗੇ।
ਸਪੀਕਰ ਸੰਧਵਾਂ ਨੇ ਜਦੋਂ ਸਦਨ ਨੂੰ ਇਹ ਕਿਹਾ ਕਿ ਪੰਜਾਬ ਵਿੱਚ ਭਰਿਸ਼ਟਾਚਾਰ ਦੀ ਪ੍ਰੋਬਲਮ ਤਾਂ ਹੈ ਉਹ ਸਦਨ ਦੇ ਮੈਂਬਰਾਂ ਤੋਂ ਜਾਣਨਾ ਚਾਹੁੰਦੇ ਹਨ ਕਿ ਇਸ ਦਾ ਹੱਲ ਕੀ ਹੋ ਸਕਦਾ ਹੈ । ਉਹਨਾਂ ਸਾਬਕਾ ਆਈਜੀ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਕਿਹਾ ਤੁਸੀਂ ਪੁਲਿਸ ਮਹਿਕਮੇ ਵਿੱਚ ਰਹਿ ਚੁੱਕੇ ਹੋ ਤੁਸੀਂ ਕੀ ਸਮਝਦੇ ਹੋ ਕਿ ਇਸ ਦਾ ਹੱਲ ਕਿਵੇਂ ਹੋ ਸਕਦਾ ਹੈ ?
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਦਨ ਨੂੰ ਦੱਸਿਆ ਕਿ ਸਰਕਾਰਾਂ ਤਾਂ ਮਾਫੀਆ ਵੱਲੋਂ ਚਲਾਈਆਂ ਜਾਂਦੀਆਂ ਹਨ ਹਰ ਵਿਭਾਗ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਹਨ ਪੁਲਿਸ ਵਿੱਚ ਵੀ ਹਨ।
ਸਾਨੂੰ ਸਭ ਤੋਂ ਪਹਿਲਾਂ ਮਾਫੀਆ ਰਾਜ ਬ੍ਰੇਕ ਕਰਨਾ ਹੋਵੇਗਾ , ਇਸ ਦਾ ਤਰੀਕਾ ਇਹੀ ਹੈ ਜੋ ਕੁੰਵਰ ਵਿਜੇ ਪ੍ਰਤਾਪ ਨੇ ਸਦਰ ਨੂੰ ਸੁਝਾਇਆ ਕਿ ਕਿਸੇ ਵੀ ਅਫਸਰ ਨੂੰ ਕਿਸੇ ਵੀ ਪੋਸਟਿੰਗ ਤੇ ਦੋ ਸਾਲ ਤੋਂ ਵੱਧ ਨਾ ਰਹਿਣ ਦਿੱਤਾ ਜਾਵੇ । ਉਹਦਾ ਨੈਟਵਰਕ ਹੀ ਤੋੜ ਦਿੱਤਾ ਜਾਵੇ । ਉਹਨਾਂ ਕਿਹਾ ਜੇ ਅਜਿਹਾ ਕਰਨ ਵਿੱਚ ਅਸੀਂ ਕਾਮਯਾਬ ਹੋ ਗਏ ਤਾਂ ਆਟੋਮੈਟਿਕਲੀ ਰਾਮ ਰਾਜ ਪੰਜਾਬ ਵਿੱਚ ਆ ਜਾਵੇਗਾ।।
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹਰ ਥਾਣੇ ਵਿੱਚ ਦੋ ਤਿੰਨ ਇਮਪਲਾਈ ਆਪ ਡਰੱਗ ਲੈਂਦੇ ਹਨ ਜੇ ਉਹਨਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਪਤਾ ਲੱਗ ਜੂ ਉਹ ਕਾਲੀਆਂ ਭੇਡਾਂ ਹੀ ਸਾਰੇ ਨੈਟਵਰਕ ਨੂੰ ਪ੍ਰੋਟੈਕਟ ਕਰਦੀਆਂ ਹਨ । ਉਹਨਾਂ ਕਿਹਾ ਕਿ ਸਾਡੀ ਵਿਧਾਇਕਾਂ ਦੀ ਇਮੇਜ ਪੰਜਾਬ ਵਿੱਚ ਹੁਣ ਚੰਗੀ ਨਹੀਂ ਰਹੀ ।ਜੇ ਲੋਕਾਂ ਦੀ ਮਜਬੂਰੀ ਨਾ ਹੋਵੇ ਤਾਂ ਸਾਨੂੰ ਕੋਈ ਚਾਹ ਤੇ ਵੀ ਨਾ ਬੁਲਾਵੇ । ਇਹ ਉਹਨਾਂ ਆਖਿਰ ਵਿੱਚ ਕਿਹਾ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਇਸ ਕਰਪਸ਼ਨ ਵਿਰੁੱਧ ਸਖਤ ਐਕਸ਼ਨ ਕਰਨਾ ਹੋਵੇਗਾ।