New Delhi-ਬੰਦੀ ਸਿੰਘਾਂ ਦਾ ਜੇਲ੍ਹ ਅੰਦਰ ਆਚਰਣ ਡੇਰਾ ਸਾਧ ਤੋਂ ਜ਼ਿਆਦਾ ਚੰਗਾ ਫੇਰ ਉਨ੍ਹਾਂ ਨੂੰ ਪੈਰੋਲ ਕਿਉਂ ਨਹੀਂ.?know more about it.
1 min readNew Delhi
New Delhi:
1-ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕਤਲ ਅਤੇ ਜਬਰਜਿਨਾਹ ਦੇ ਗੰਭੀਰ ਦੋਸ਼ਾਂ ਹੇਠ 20-20 ਸਾਲਾਂ ਦੇ ਜੇਲ੍ਹ ਕੱਟ ਰਹੇ ਡੇਰਾ ਸਾਧ ਨੂੰ ਸਤ ਸਾਲਾਂ ਵਿਚ 11 ਵਾਰੀ ਪੈਰੋਲ/ਫਰਲੋ ਦੇ ਕੇ ਓਸ ਨੂੰ ਮਿਲੀ ਸਜ਼ਾ ਦਾ ਮਖੌਲ ਉਡਾਇਆ ਜਾ ਰਿਹਾ ਹੈ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਆਪਣੇ ਬਿਆਨ ਰਾਹੀਂ ਦਸਿਆ ਕਿ ਜਿੱਥੇ ਸਿੱਖ ਸਮਾਜ ਵਿਚ ਇਸ ਦਾ ਰੋਸ ਹੈ ਓਥੇ ਹੀ ਇਸ ਮਾਮਲੇ ਵਿਚ ਕਾਂਗਰਸ ਨੇ ਵੀ ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਆਪਣਾ ਇਤਰਾਜ਼ ਜਤਾਇਆ ਹੈ ‘ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਣ ਦੇ ਬਾਵਜੂਦ ਬੀਤੀ ਦੇਰ ਰਾਤ ਸਰਕਾਰ ਨੇ ਰਾਮ ਰਹੀਮ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਸਵੇਰੇ ਪ੍ਰਸ਼ਾਸਨ ਨੇ ਉਸ ਨੂੰ ਰਿਹਾਅ ਕਰ ਦਿੱਤਾ।
ਜਦਕਿ ਇਹ ਵੀ ਚਰਚਾ ਹੈ ਕਿ ਰਾਜ ਦੀਆਂ 32 ਤੋਂ ਵੱਧ ਵਿਧਾਨ ਸਭਾ ਸੀਟਾਂ ‘ਤੇ ਰਾਮ ਰਹੀਮ ਦਾ ਕਾਫੀ ਪ੍ਰਭਾਵ ਹੈ ਅਤੇ ਭਾਜਪਾ ਇਸ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ ਇਸ ਲਈ ਓਸ ਨੂੰ ਪੈਰੋਲ ਤੇ ਬਾਹਰ ਲਿਆਂਦਾ ਗਿਆ ਹੈ । ਇਕ ਪਾਸੇ ਕੇਂਦਰ ਅਤੇ ਰਾਜ ਸਰਕਾਰ ਰਾਮ ਰਹੀਮ ਤੇ ਮਿਹਰਬਾਨੀਆਂ ਜਤਾ ਰਹੀ ਹੈ ਦੂਜੇ ਪਾਸੇ ਓਹ ਸਿੱਖ ਸਿਆਸੀ ਬੰਦੀ ਸਿੰਘਾਂ ਦੇ ਮਾਮਲੇਆਂ ਨੂੰ ਅਣਦੇਖਿਆ ਕਰਕੇ ਸਿੱਖਾਂ ਨਾਲ ਵਿਸਾਹਘਾਤ ਕਮਾ ਰਹੀ ਹੈ ਤੇ ਇਸ ਮਾਮਲੇ ਵਿਚ ਕੁਝ ਸਿੱਖ ਅਖਵਾਉਂਦੇ ਚੇਹਰਿਆ ਵਲੋਂ ਓਸ ਦੀ ਹਾਂ ਵਿਚ ਹਾਂ ਮਿਲਾਣੀ ਤੇ ਬੰਦੀ ਸਿੰਘਾਂ ਲਈ ਹਾਅ ਦਾ ਨਾਹਰਾ ਨਾ ਮਾਰਨਾ ਉਨ੍ਹਾਂ ਦੇ ਸਿੱਖ ਹੋਣ ਤੇ ਸੁਆਲ ਚੁੱਕਦਾ ਹੈ । ਡੇਰਾ ਸਾਧ ਬਾਰੇ ਦਸਿਆ ਗਿਆ ਹੈ ਕਿ ਓਸ ਦਾ ਜੇਲ੍ਹ ਅੰਦਰ ਆਚਰਣ ਚੰਗਾ ਹੋਣ ਕਰਕੇ ਪੈਰੋਲ/ਫਰਲੋ ਦਿੱਤੀ ਜਾ ਰਹੀ ਹੈ ਤੇ ਅਸੀਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਬਾਰੇ ਦਾਹਵੇ ਨਾਲ ਕਹਿੰਦੇ ਹਾਂ ਕਿ ਜੇਲ੍ਹਾਂ ਅੰਦਰ ਉਨ੍ਹਾਂ ਦਾ ਆਚਰਣ ਡੇਰਾ ਸਾਧ ਤੋਂ ਵੀ ਕਈ ਗੁਣਾ ਜਿਆਦਾ ਚੰਗਾ ਹੈ, ਦੇ ਬਾਵਜੂਦ ਉਨ੍ਹਾਂ ਨੂੰ ਅਖੌ ਪਰੋਖੇ ਕਿਉਂ ਕੀਤਾ ਜਾਂਦਾ ਹੈ ਜਦਕਿ ਓਹ ਤਾਂ ਆਪਣੀ ਬਣਦੀ ਸਜ਼ਾ ਤੋਂ ਵੀ ਵੱਧ ਜੇਲ੍ਹ ਕੱਟ ਚੁੱਕੇ ਹਨ । ਬੰਦੀ ਸਿੰਘਾਂ ਨਾਲ ਕੀਤੇ ਜਾ ਰਹੇ ਭੇਦਭਾਵ ਕਰਕੇ ਸਾਨੂੰ ਡੇਰਾ ਸਾਧ ਵਿਰੁੱਧ ਸੁਪਰੀਮ ਕੋਰਟ ਵਿਚ ਜਾਣਾ ਪੈ ਰਿਹਾ ਹੈ ਤੇ ਅਸੀਂ ਓਸ ਨੂੰ ਬਾਰ ਬਾਰ ਦਿੱਤੀ ਜਾਂਦੀਆਂ ਰਿਹਾਈਆਂ ਨੂੰ ਚੈਲੇਂਜ ਕਰਕੇ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨੀ ਪਵੇਗੀ ।
2-ਅਖੌਤੀ ਸਿਰਸੇਵਾਲੇ ਨੂੰ ਵਾਰ-ਵਾਰ ਜੇਲ੍ਹ ਤੋ ਛੁੱਟੀ ਦੇਣ ਦਾ ਅਮਲ ਸਮੁੱਚੇ ਇੰਡੀਆ ਦੇ ਨਿਜਾਮ ਤੇ ਸਮਾਜ ਲਈ ਬਹੁਤ ਹੀ ਗਲਤ ਸੰਦੇਸ ਦਿੰਦਾ ਹੈ : ਮਾਨ
ਅਖੌਤੀ ਸਿਰਸੇਵਾਲੇ ਸਾਧ ਨੇ ਆਪਣੀ ਦੁਕਾਨਦਾਰੀਨੁਮਾ ਡੇਰੇ ਵਿਚ ਬੀਬੀਆਂ ਨਾਲ ਬਲਾਤਕਾਰ ਕੀਤੇ ਹੋਣ ਅਤੇ ਆਪਣੇ ਮੰਦਭਾਵਨਾ ਭਰੇ ਮਕਸਦਾਂ ਦੇ ਸੱਚ ਨੂੰ ਛੁਪਾਉਣ ਲਈ ਡੇਰੇ ਵਿਚ ਆਪਣੇ ਨੇੜੇ ਦੇ ਸਾਥੀਆਂ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਨੂੰ ਜਾਨੋ ਮਾਰਕੇ ਉਨ੍ਹਾਂ ਦੇ ਸਰੀਰ ਮਿੱਟੀ ਵਿਚ ਦੱਬੇ ਹੋਣ ਅਤੇ ਜੋ ਮਨੁੱਖਤਾ ਦਾ ਕਾਤਲ ਹੋਵੇ, ਧਰਮ ਦੇ ਨਾਮ ਉਤੇ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੋਵੇ, ਅਜਿਹੇ ਨਾਮੀ ਮੁਜਰਿਮ ਅਖੌਤੀ ਸਿਰਸੇਵਾਲੇ ਨੂੰ ਵਾਰ-ਵਾਰ ਜੇਲ੍ਹ ਤੋ ਛੁੱਟੀ ਦੇਣ ਦਾ ਅਮਲ ਸਮੁੱਚੇ ਇੰਡੀਆ ਦੇ ਨਿਜਾਮ ਤੇ ਸਮਾਜ ਲਈ ਬਹੁਤ ਹੀ ਗਲਤ ਸੰਦੇਸ ਦਿੰਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਅਜਿਹੇ ਵੱਡੇ ਮੁਜਰਿਮ ਅਖੌਤੀ ਸਾਧ ਨੂੰ ਹੁਕਮਰਾਨ ਛੁੱਟੀ ਦਿਵਾਕੇ ਚੋਣਾਂ ਸਮੇ ਆਪਣੇ ਸਿਆਸੀ ਫਾਇਦੇ ਲੈਣ ਦੀ ਤਾਕ ਵਿਚ ਹਨ । ਇਸਦੇ ਬਾਵਜੂਦ ਵੀ ਜੇਕਰ ਚੋਣ ਕਮਿਸਨ ਇਸ ਕਾਤਲ ਸਾਧ ਦੀ ਰਿਹਾਈ ਉਤੇ ਰੋਕ ਨਹੀ ਲਗਾਉਦਾ, ਤਾਂ ਇਹ ਮੌਜੂਦਾ ਚੋਣ ਕਮਿਸਨ ਦੀ ਨਿਰਪੱਖਤਾ ਤੇ ਵੀ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੀ ਹੈ ਕਿ ਚੋਣ ਕਮਿਸਨ ਵੱਲੋ ਵੀ ਅਜਿਹੇ ਸਮੇ ਕੋਈ ਕਾਰਵਾਈ ਨਾ ਕੀਤੀ ਜਾਂਦੀ ਹੋਵੇ!
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਸਮਾਜ ਵਿਚ ਸਭ ਤੋ ਵੱਡੇ ਮੁਜਰਿਮ, ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਨੂੰ ਵਾਰ-ਵਾਰ ਪੇਰੋਲ ਤੇ ਛੁੱਟੀ ਦੇਣ ਅਤੇ ਹੁਣ ਚੋਣਾਂ ਦੌਰਾਨ ਫਿਰ ਛੁੱਟੀ ਦੇਣ ਦੇ ਅਮਲਾਂ ਨੂੰ ਗੈਰ ਕਾਨੂੰਨੀ, ਗੈਰ ਇਨਸਾਨੀ ਅਤੇ ਸਿਆਸੀ ਫਾਇਦੇ ਲੈਣ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਮੌਜੂਦਾ ਚੋਣ ਕਮਿਸਨ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਹਰਿਆਣੇ ਵਿਚ ਅਸੈਬਲੀ ਚੋਣਾਂ ਹੋ ਰਹੀਆ ਹਨ ਅਤੇ ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਹੈ, ਤਾਂ ਅਜਿਹੇ ਸਮੇ ਸਭ ਤੋ ਵੱਡੇ ਦਾਗੀ ਮੁਜਰਿਮ ਸਿਰਸੇਵਾਲੇ ਸਾਧ ਨੂੰ ਛੁੱਟੀ ਦੇਣੀ ਇਥੋ ਦੇ ਸਮਾਜ ਨੂੰ ਗੰਧਲਾ ਕਰਨ ਵਾਲੀਆ ਤੇ ਚੋਣਾਂ ਸਮੇ ਦੰਗੇ ਫਸਾਦ ਕਰਵਾਉਣ ਵਾਲੇ ਦੁੱਖਦਾਇਕ ਅਮਲ ਹਨ । ਜਦੋਕਿ ਹੁਕਮਰਾਨਾਂ ਤੇ ਅਦਾਲਤਾਂ ਨੂੰ ਪਤਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਨਿਵਾਸੀ ਇਸ ਕਾਤਲ ਤੇ ਬਲਾਤਕਾਰੀ ਸਾਧ ਨੂੰ ਉਸਦੀਆਂ ਗੈਰ ਇਖਲਾਕੀ ਕਾਰਵਾਈਆ ਕਾਰਨ ਨਫਰਤ ਕਰਦੇ ਹਨ ਅਤੇ ਉਸਦੇ ਰਿਹਾਅ ਹੋਣ ਤੇ ਵੱਖ ਵੱਖ ਕੌਮਾਂ, ਧਰਮਾਂ ਵਿਚ ਦੂਰੀ ਵੱਧਦੀ ਹੈ ਤਾਂ ਅਜਿਹੇ ਸਮੇ ਉਸ ਨੂੰ ਫਿਰ ਛੁੱਟੀ ਦੇ ਦੇਣੀ ਇਹ ਹੁਕਮਰਾਨਾਂ, ਅਦਾਲਤਾਂ ਅਤੇ ਚੋਣ ਕਮਿਸਨ ਦੀ ਮਿਲੀਭੁਗਤ ਨੂੰ ਪ੍ਰਤੱਖ ਕਰਦਾ ਹੈ । ਉਨ੍ਹਾਂ ਕਿਹਾ ਕਿ ਭਾਵੇ ਹਕੂਮਤ ਬੀਜੇਪੀ ਪਾਰਟੀ ਆਪਣੀ ਸਿਆਸੀ ਤਾਕਤ ਦੀ ਅਦਾਲਤਾਂ ਤੇ ਚੋਣ ਕਮਿਸਨ ਉਤੇ ਪ੍ਰਭਾਵ ਪਾ ਕੇ ਉਸਨੂੰ ਰਿਹਾਅ ਕਰਵਾਕੇ ਆਪਣੇ ਫਾਇਦੇ ਵਿਚ ਅਮਲ ਕਰਨਾ ਚਾਹੁੰਦੀ ਹੈ ਪਰ ਹਰਿਆਣਾ ਅਤੇ ਪੰਜਾਬ ਦੇ ਅਣਖੀ ਨਿਵਾਸੀ ਬੀਜੇਪੀ-ਆਰ.ਐਸ.ਐਸ ਦੀ ਮੰਦਭਾਵਨਾ ਭਰੀ ਸੋਚ ਨੂੰ ਕਾਮਯਾਬ ਨਹੀ ਹੋਣ ਦੇਣਗੇ ਅਤੇ ਬੀਜੇਪੀ ਨੂੰ ਲੋਕ ਅਵੱਸ ਸਬਕ ਸਿਖਾਉਣਗੇ ।
3- ”ਸਿੱਖ ਭਾਈਚਾਰਾ ਨਾਰਾਜ਼ ਹੈ। “ਸਾਡੇ ਬੰਦੀ ਸਿੰਘ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਜੇਲ੍ਹਾਂ ਵਿੱਚ ਬੰਦ ਹਨ ਜਦੋਂਕਿ ਬਲਾਤਕਾਰੀ ਰਾਮ ਰਹੀਮ ਨੂੰ ਹਰ ਕੁਝ ਮਹੀਨਿਆਂ ਬਾਅਦ ਪੈਰੋਲ ਮਿਲਦੀ ਹੈ-ਸਰਬਜੀਤ ਸਿੰਘ ਝਿੰਜਰ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸਿਆਸੀ ਫਾਇਦੇ ਲਈ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਪੈਰੋਲ ਦੇਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਖ਼ਤ ਨਿਖੇਧੀ ਕੀਤੀ ਹੈ। ਝਿੰਝਰ ਨੇ ਇਸ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਝੀ ਕੋਸ਼ਿਸ਼ ਦੱਸਿਆ ਅਤੇ ਇਸ ਨੂੰ ਭਾਰਤ ਦੇ ਲੋਕਤੰਤਰ ‘ਤੇ “ਕਾਲਾ ਧੱਬਾ” ਕਰਾਰ ਦਿੱਤਾ।
ਝਿੰਜਰ ਨੇ ਕਿਹਾ, ”ਸਿੱਖ ਭਾਈਚਾਰਾ ਨਾਰਾਜ਼ ਹੈ। “ਸਾਡੇ ਬੰਦੀ ਸਿੰਘ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਜੇਲ੍ਹਾਂ ਵਿੱਚ ਬੰਦ ਹਨ ਜਦੋਂਕਿ ਬਲਾਤਕਾਰੀ ਰਾਮ ਰਹੀਮ ਨੂੰ ਹਰ ਕੁਝ ਮਹੀਨਿਆਂ ਬਾਅਦ ਪੈਰੋਲ ਮਿਲਦੀ ਹੈ। ਇਹ ਸਿੱਖਾਂ ਨਾਲ ਸਿੱਧੇ ਤੌਰ ‘ਤੇ ਅਨੁਚਿਤ ਵਿਵਹਾਰ ਅਤੇ ਵਿਤਕਰਾ ਹੈ।”
ਇੱਕ ਫੇਸਬੁੱਕ ਲਾਈਵ ਸਟ੍ਰੀਮ ਵਿੱਚ, ਝਿੰਜਰ ਨੇ ਅਖੌਤੀ ਪੰਥਕ ਆਗੂਆਂ ਬਲਜੀਤ ਸਿੰਘ ਦਾਦੂਵਾਲ, ਮਨਜਿੰਦਰ ਸਿਰਸਾ ਅਤੇ ਹਰਮੀਤ ਕਾਲਕਾ ਤੋਂ ਰਾਮ ਰਹੀਮ ਦੀ ਵਾਰ-ਵਾਰ ਪੈਰੋਲ ‘ਤੇ ਚੁੱਪੀ ਬਾਰੇ ਸਵਾਲ ਕੀਤੇ। ਝਿੰਜਰ ਨੇ ਕਿਹਾ, “ਭਾਜਪਾ ਦੀਆਂ ਕਾਰਵਾਈਆਂ ਨਿਰਾਸ਼ਾ ਦੀ ਲਹਿਰ ਪੈਦਾ ਕਰਦੀਆਂ ਹਨ, ਚੋਣ ਲਾਭ ਲਈ ਰਾਮ ਰਹੀਮ ਦੇ ਪ੍ਰਭਾਵ ਦਾ ਸ਼ੋਸ਼ਣ ਕਰਦੀਆਂ ਹਨ, ” ਝਿੰਜਰ ਨੇ ਕਿਹਾ। “ਇਸ ਦੌਰਾਨ, ਸਾਡੇ ਬੰਦੀ ਸਿੰਘਾਂ ਨੇ ਸਜ਼ਾ ਪੂਰੀ ਕਰਨ ਦੇ ਬਾਵਜੂਦ ਪੈਰੋਲ ਤੋਂ ਇਨਕਾਰ ਕਰ ਦਿੱਤਾ। ਇਹ ਨਿਆਂ ਦਾ ਧੋਖਾ ਹੈ।
ਝਿੰਝਰ ਨੇ ਪੰਥਕ ਆਗੂਆਂ ਦੀ ਚੁੱਪੀ ਦੀ ਆਲੋਚਨਾ ਕਰਦਿਆਂ ਕਿਹਾ, “ਇਹ ਵੈਸੇ ਤਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੇ ਹਨ ਪਰ ਸਾਡੇ ਗੁਰੂ ਸਾਹਿਬਾਨ ਦੇ ਸਰੂਪਾਂ ਦੀ ਬੇਦਬੀ ਵਿੱਚ ਸ਼ਾਮਲ ਦੋਸ਼ੀ ਰਾਮ ਰਹੀਮ ਨੂੰ ਪੈਰੋਲ ਮਿਲਣ ਅਤੇ ਆਜ਼ਾਦ ਘੁੰਮਣ ਦੇ ਮਸਲੇ ਤੇ ਬਿਲਕੁਲ ਚੁੱਪ ਰਹਿੰਦੇ ਹਨ।”
ਉਨ੍ਹਾਂ ਨੇ ਸਿੱਖਾਂ ਨੂੰ ਇਸ ਬੇਇਨਸਾਫੀ ਵਾਲੀ ਨਿਆਂ ਪ੍ਰਣਾਲੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਿਆਂ ਕਿਹਾ, “ਅਸੀਂ ਰਾਮ ਰਹੀਮ ਦੇ ਪੀੜਤਾਂ ਅਤੇ ਆਪਣੇ ਬੰਦੀ ਸਿੰਘਾਂ ਦੇ ਨਾਲ ਡੱਟਕੇ ਖੜੇ ਹਾਂ। ਆਓ ਰਲ ਕੇ ਆਪਣੀ ਕੌਮ ਅਤੇ ਆਪਣੇ ਬੰਦੀ ਸਿੰਘਾਂ ਲਈ ਲੜੀਏ।”