Loading ...

JAMSHEDPUR-ਮੈਂ ਹਾਂ ਸੀਜੀਪੀਸੀ, ਅੱਜ ਮੈਂ ਬਹੁਤ ਖੁਸ਼ ਹਾਂ ਤੇ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ ਹਾਂ।

---Advertisement----
---Advertisement----
---Advertisement----
🔇
×
---Advertisement----

JAMSHEDPUR

Daily Dose 24/7

SIKH MEDIA

ਅੱਜ ਦਾ ਦਿਨ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ, ਜਮਸ਼ੇਦਪੁਰ ਅਤੇ ਸਮੂਹ ਸੰਗਤ ਲਈ ਬਹੁਤ ਹੀ ਖੁਸ਼ੀ ਅਤੇ ਸ਼ੁਕਰਾਨੇ ਦਾ ਦਿਨ ਹੈ।

ਹੁਣ ਮੈਨੂੰ ਜਮਸੇਦਪੂਰ ਹੀ ਨਹੀਂ ਸਗੋਂ ਪੁਰੇ ਝਾਰਖੰਡ ਅਤੇ ਆਸਪਾਸ ਦੇ ਰਾਜਿਆਂ ਦੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਤਾਂ ਵਲੋਂ ਬਹੁਤ ਸਤਿਕਾਰ ਅਤੇ ਸਨਮਾਨ ਨਾਲ ਦੇਖਿਆ ਜਾੰਦਾ ਹੈ।

ਇਹ ਗੱਲਾਂ ਸੀਜੀਪੀਸੀ ਜਮਸੇਦਪੂਰ ਦੇ ਮੁਖ ਸੇਵਾਦਾਰ ਸਰਦਾਰ ਭਗਵਾਨ ਸਿੰਘ ਨੇ ਸੀਜੀਪੀਸੀ ਦੇ ਹਵਾਲੇ ਨਾਲ ਕਿਹਾ,ਸੀਜੀਪੀਸੀ ਵਲੋਂ ਮਨੁੱਖਤਾ ਦੀ ਸੇਵਾ ਲਈ ਸ੍ਰੀ ਗੁਰੂ ਰਾਮਦਾਸ ਭਲਾਈ ਕੇੰਦਰ ਅਸਪਤਾਲ ਦੀ ਉਸਾਰੀ ਸ਼ੁਰੂ ਕਰਨ ਤੋਂ ਬਾਦ ਸਰਦਾਰ ਭਗਵਾਨ ਸਿੰਘ ਨੇ ਸ਼ੋਸ਼ਲ ਮੀਡਿਆ ਰਾਹੀਂ ਸੰਗਤ ਵਿੱਚ ਅਪਨੀ ਪ੍ਤੀਕਿਰਿਆ ਦਿੱਤੀ।

ਉਨ੍ਹਾਂ ਕਿਹਾ ਕਿ ਅਕਾਲੀ ਦਲ, ਜਮਸ਼ੇਦਪੁਰ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ, ਗੁਰੂ ਮਹਾਰਾਜ ਦੀ ਰਹਿਮਤ ਸਦਕਾ ਹਸਪਤਾਲ ਦੀ ਤਿਆਰੀ ਨਾਲ ਸਬੰਧਤ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਜਮਸ਼ੇਦਪੁਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਇਸਤਰੀ ਸਤਿਸੰਗ ਸਭਾਵਾਂ, ਨੌਜਵਾਨ ਸਭਾਵਾਂ ਅਤੇ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਨੇ ਪਹੁੰਚ ਕੇ ਇਸ ਸੇਵਾ ਕਾਰਜ ਦਾ ਹੌਸਲਾ ਵਧਾਇਆ।

ਸਮੂਹ ਸੰਗਤ ਨੇ ਸੰਗਤੀ ਰੂਪ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਇਹ ਸੇਵਾ ਕਾਰਜ ਕਾਮਯਾਬ ਹੋਵੇ ਅਤੇ ਸਰਬੱਤ ਦੇ ਭਲੇ ਦਾ ਸਾਧਨ ਬਣੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਚੇਅਰਮੈਨ ਸ. ਸਲੇੰਦਰ ਸਿੰਘ ਜੀ ਅਤੇ ਸ. ਗੁਰਮੀਤ ਸਿੰਘ ਜੀ ਨੇ ਪਹੁੰਚ ਕੇ ਸੇਵਾ ਕਾਰਜ ਲਈ ਹੌਸਲਾ ਵਧਾਇਆ।

ਇਸ ਕਾਰਜ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸ. ਸੁਖਵਿੰਦਰ ਸਿੰਘ ਰਾਜੂ ਭਾਜੀ ਵੱਲੋਂ ਸਰਦਾਰ ਸੁਰਿੰਦਰ ਪਾਲ ਸਿੰਘ ਟੀਟੂ ਭਾਜੀ ਦੀ ਨਿਗਰਾਨੀ ਵਿੱਚ ਨਿਭਾਈ ਜਾ ਰਹੀ ਹੈ।

ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਗੁਰੂ ਰਾਮਦਾਸ ਜੀ ਭਲਾਈ ਕੇਂਦਰ, ਸਿਹਤ ਸੇਵਾਵਾਂ, ਲੋੜਵੰਦ ਮਰੀਜ਼ਾਂ ਦੀ ਸਹਾਇਤਾ, ਮੈਡੀਕਲ ਬਿੱਲਾਂ ਵਿੱਚ ਮਦਦ ਅਤੇ ਸਿੱਖ ਵਿਜ਼ਡਮ ਅਕੈਡਮੀ ਰਾਹੀਂ ਬੱਚਿਆਂ ਦੀ ਸਿੱਖਿਆ ਅਤੇ ਹੋਰ ਭਲਾਈ ਦੇ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਹੁਣ ਹਸਪਤਾਲ ਦੀ ਤਿਆਰੀ ਦਾ ਇਹ ਕਾਰਜ ਵੀ ਉਸੇ ਸੇਵਾ ਦੀ ਲੜੀ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਹੈ। ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ, ਇਹ ਸਮੂਹ ਸੰਗਤ ਦਾ ਸਾਂਝਾ ਕਾਰਜ ਹੈ।
ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਬੇਨਤੀ ਕੀਤੀ ਕਿ ਸਾਡੀ ਸੇਵਾ ਦੀ ਸਭ ਤੋਂ ਵੱਡੀ ਤਾਕਤ ਸੰਗਤ ਹੈ। ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸੇਵਾ ਕਾਰਜ ਵੱਡੇ ਹੋਣਗੇ ਅਤੇ ਕਾਮਯਾਬੀ ਵੱਲ ਅੱਗੇ ਵਧਣਗੇ।

ਆਓ ਸਾਰੇ ਰਲ-ਮਿਲ ਕੇ ਆਪਣੀ ਸਮਰੱਥਾ ਅਨੁਸਾਰ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰੀਏ। ਕਿਸੇ ਦਾ ਛੋਟਾ ਜਿਹਾ ਯੋਗਦਾਨ ਵੀ ਇਸ ਵੱਡੀ ਸੇਵਾ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਸੰਗਤ ਦਾ ਸਾਥ ਹੋਵੇਗਾ ਤਾਂ ਸੇਵਾ ਦਾ ਇਹ ਕਾਰਵਾਂ ਹੋਰ ਵੱਡਾ ਹੋਵੇਗਾ।

ਇਸ ਮੌਕੇ ਸਰਦਾਰ ਭਗਵਾਨ ਸਿੰਘ ਨੇ ਸਾਰੇ ਪਤਵੰਤੇ ਅਤੇ ਆਮ ਤੇ ਖਾਸ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਅੱਜ ਪਹੁੰਚ ਕੇ ਹੌਸਲਾ ਵਧਾਉਣ ਵਾਲੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਸਤਰੀ ਸਤਿਸੰਗ ਸਭਾਵਾਂ, ਨੌਜਵਾਨ ਸਭਾਵਾਂ ਅਤੇ ਜਮਸ਼ੇਦਪੁਰ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ।

ਇਹ ਖਬਰ ਆਪ ਜੀ ਨੂੰ ਸੇੰਟ੍ਰਲ ਗੁਰੂਦੁਆਰਾ ਪ੍ਬੰਧਕ ਕਮੇਟੀ, ਸੁਰਿੰਦਰਪਾਲ ਸਿੰਘ ਜੀ “ਟੀਟੂ” ਸਟੇਟ ਚੇਅਰਮੈਨ ਬਿਲਡਰਜ਼ ਐਸੋਸੀਏਸ਼ਨ ਆਫ ਇੰਡੀਆ (ਝਾਰਖੰਡ ਸਟੇਟ),ਸਾਕਚੀ ਗੁਰਦੁਆਰਾ ਪ੍ਰਬੰਧਕ ਕਮੇਟੀ , ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮਦਾ ਬਸਤੀ, ਗੁਰਦੁਆਰਾ ਪ੍ਰਬੰਧਕ ਕਮੇਟੀ ਸੀਤਾਰਾਮਡੇਰਾ, ਗੁਰੂਦੁਆਰਾ ਪ੍ਰਬੰਧਕ ਕਮੇਟੀ ਟਿਨਪਲੇਟ ਗੁਰੂਦੁਆਰਾ ਪ੍ਬੰਧਕ ਕਮੇਟੀ ਗੌਰੀਸ਼ੰਕਰ ਰੋਡ,ਗੁਰੂਦੁਆਰਾ ਪ੍ਬੰਧਕ ਕਮੇਟੀ ਸੋਨਾਰੀ,ਗੁਰੂਦੁਆਰਾ ਪ੍ਬੰਧਕ ਕਮੇਟੀ ਮਾਨਗੋ, ਦੁਪਟਾ ਸਾਗਰ ਬਿਸਟੁਪੁਰ ਦੇ ਸਹਯੋਗ ਨਾਲ ਪਾ੍ਪਤ ਕਰ ਰਹੇ ਹੋ।


Top Stories

Leave a Reply

Your email address will not be published. Required fields are marked *