September 9, 2024

 haryana-ਪੰਜਾਬ ’ਚ 20 ਲੱਖ ਸਿੱਖ ਇਸਾਈ ਬਣ ਗਿਆ,ਇਹ ਸਾਡੀ ਬਦਕਿਸਮਤੀ ਹੈ,know more about it.

1 min read
Spread the love

haryana

ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਅਸੰਧ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਸਿੱਖਾਂ ਦੇ ਵਫਦ ਨਾਲ ਮੁਲਾਕਾਤ ਕਰ ਕੇ ਸੂਬੇ ਵਿਚ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਚਰਚਾ ਕੀਤੀ।


ਇਸ ਮੀਟਿੰਗ ਦੌਰਾਨ ਹਾਜ਼ਰੀਨ ਨੇ ਮੋਦੀ ਸਰਕਾਰ ਤੇ ਖੱਟਰ ਸਰਕਾਰ ਵੱਲੋਂ ਸਿੱਖ ਮਸਮਲਿਆਂ ਪ੍ਰਤੀ ਅਪਣਾਈ ਪਹੁੰਚ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਦੋਵੇਂ ਸਰਕਾਰਾਂ ਨੇ ਸਿੱਖਾਂ ਨੂੰ ਬਹੁਤ ਮਾਣ ਤੇ ਸਤਿਕਾਰ ਬਖਸ਼ਿਆ ਹੈ। ਜਿਥੇ ਇਕ ਪਾਸੇ ਮੋਦੀ ਸਰਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਲਾਲ ਕਿਲ੍ਹੇ ’ਤੇ ਮਨਾਇਆ ਹੈ, ਉਥੇ ਹੀ ਹਰਿਆਣਾ ਦੀ ਪਿਛਲੀ ਮਨੋਹਰ ਲਾਲ ਖੱਟਰ ਸਰਕਾਰ ਨੇ ਬਹਾਦਰਗੜ੍ਹ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਥਾਪਿਤ ਕਰ ਕੇ ਸਿੱਖਾਂ ਦਾ ਮਾਣ ਤੇ ਸਤਿਕਾਰ ਵਧਾਇਆ ਹੈ।

ਉਹਨਾਂ ਕਿਹਾ ਕਿ ਕਿਹਾ ਕਿ ਅਸੀਂ ਸਿੱਖ ਮਸਲੇ ਸਿਰਫ ਧਰਨੇ ਤੇ ਮੁਜ਼ਾਹਰਿਆਂ ਨਾਲ ਨਹੀਂ ਕਰਵਾ ਸਕਦੇ, ਇਸ ਵਾਸਤੇ ਸਰਕਾਰਾਂ ਨਾਲ ਗੱਲਬਾਤ ਜ਼ਰੂਰੀ ਹੈ। ਸਰਦਾਰ ਸਿਰਸਾ ਨੇ ਕਿਹਾ ਕਿ ਸਾਨੂੰ ਸਰਕਾਰਾਂ ਖਿਲਾਫ ਬਹੁਤ ਸਖ਼ਤ ਸ਼ਬਦਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਸਿੱਖਾਂ ਦੀ ਗੱਲ ਬੇਬਾਕੀ ਨਾਲ ਕਰਦੇ ਹਨ  ਭਾਵੇਂ ਉਹ ਅਕਾਲੀ ਦਲ ਵਿਚ ਸੀ ਜਾਂ ਹੁਣ ਭਾਜਪਾ ਵਿਚ ਹਨ। ਉਹਨਾਂ ਕਿਹਾ ਕਿ ਕੌਮ ਦੇ ਮਸਲੇ ਹੱਲ ਕਰਵਾ ਸਕਦੇ ਹਾਂ ਪਰ ਹਰ ਵੇਲੇ ਝਗੜਿਆਂ ਵਿਚ ਨਹੀਂ ਉਲਝਣਾ ਚਾਹੀਦਾ।

ਉਹਨਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਸਿੱਖਾਂ ਨੇ ਭਾਜਪਾ ਦਾ ਪਿੰਡਾਂ ਵਿਚ ਵਿਰੋਧ ਕੀਤਾ। ਉਹਨਾਂ ਕਿਹਾ ਕਿ ਅਜਿਹਾ ਸੰਦੇਸ਼ ਗਿਆ ਹੈ ਕਿ ਸਿੱਖ ਕੌਮ ਕੇਂਦਰ ਸਰਕਾਰ ਤੇ ਭਾਜਪਾ ਦੇ ਖਿਲਾਫ ਹਨ ਜਦੋਂ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਸਿੱਖਾਂ ਵਾਸਤੇ ਬਹੁਤ ਜ਼ਿਆਦਾ ਕੰਮ ਕੀਤੇ ਹਨ।


ਉਹਨਾਂ ਕਿਹਾ ਕਿ ਸਮਾਜ ਵਿਚ ਸਿੱਖਾਂ ਪ੍ਰਤੀ ਨਫਰਤ ਫੈਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ  ਅਸੀਂ ਮੌਕਾ ਭਾਲਦੇ ਹਾਂ ਕਿ ਸਰਕਾਰ ਨੂੰ ਗਾਲ੍ਹਾਂ ਕੱਢਣ ਦਾ ਮੌਕਾ ਮਿਲ ਜਾਵੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ’ਚ 20 ਲੱਖ ਸਿੱਖ ਇਸਾਈ ਬਣ ਗਿਆ, ਉਸ ਵੇਲੇ ਇਹ ਲੋਕ ਕਿਥੇ ਹੁੰਦੇ ਜੋ ਹਰ ਵੇਲੇ ਸਰਕਾਰਾਂ ਦਾ ਵਿਰੋਧ ਕਰਦੇ ਹਨ। ਉਹਨਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਪੰਜਾਬ ਜਿਥੇ ਸ੍ਰੀ ਦਰਬਾਰ ਸਾਹਿਬ ਹੈ, ਜੋ ਪੰਜਾਬ ਗੁਰੂਆਂ ਦੇ ਨਾਂ ’ਤੇ ਜਾਣਿਆ ਜਾਂਦਾ ਸੀ, ਉਥੇ ਪੰਜਾਬ ਵਿਚ ਸਭ ਤੋਂ ਵੱਡੀ ਚਰਚ ਬਣ ਗਈ ਹੈ।


ਉਹਨਾਂ ਕਿਹਾ ਕਿ ਨਸ਼ਾ ਤਸਕਰੀ ਵਿਚ ਔਰਤਾਂ 8 ਹਜ਼ਾਰ ਜੇਲ੍ਹ ਵਿਚ ਕੈਦ ਹੋਈਆਂ ਹਨ ਜਿਸ ਵਿਚੋਂ 82 ਫੀਸਦੀ ਪੰਜਾਬ ਤੋਂ ਹਨ। ਉਹਨਾਂ ਕਿਹਾ ਕਿ  ਸਭ ਤੋਂ ਜ਼ਿਆਦਾ ਚਰਚ ਪੰਜਾਬ ਵਿਚ ਹਨ, ਧਰਮ ਪਰਿਵਰਤਨ ਪੰਜਾਬ ਵਿਚ ਹੈ, ਨਸ਼ਾ ਤਸਕਰੀ ਪੰਜਾਬ ਵਿਚ ਹੈ ਪਰ ਅਸੀਂ ਇਹਨਾਂ ਸਾਰੀਆਂ ਗੱਲਾਂ ਤੋਂ ਧਿਆਨ ਪਾਸੇ ਕਰ ਰਹੇ ਹਾਂ।
ਉਹਨਾਂ ਕਿਹਾ ਕਿ ਦੂਜੇ ਪਾਸੇ ਮੋਦੀ ਸਰਕਾਰ ਹੈ ਜਿਸਨੇ ਗੱਤਕੇ ਨੂੰ ਰਾਸ਼ਟਰੀ ਖੇਡਾਂ ਵਿਚ ਥਾਂ ਦਿੱਤੀ। ਉਹਨਾਂ ਕਿਹਾ ਕਿ 75 ਸਾਲਾਂ ਵਿਚ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਗੱਤਕੇ ਨੂੰ ਰਾਸ਼ਟਰੀ ਖੇਡਾਂ ਵਿਚ ਥਾਂ ਦਿੱਤੀ ਹੈ। ਉਹਨਾਂ ਕਿਹਾ ਕਿ ਗੱਤਕੇ ਵਿਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਹਰਿਆਣਾ ਵਿਚ ਨੌਕਰੀਆਂ ਦਿੱਤੀਆਂ ਗਈਆਂ ਹਨ।


ਉਹਨਾਂ ਕਿਹਾ ਕਿ ਹਰਿਆਣਾ ਵਿਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਾਸਤੇ ਮੈਂਬਰ ਸਿੱਖਾਂ ਦੇ ਬਣਨੇ ਚਾਹੀਦੇ ਹਨ ਤੇ ਡੇਰਾ ਸਿਰਸਾ ਦੇ ਪ੍ਰੇਮੀ ਮੈਂਬਰ ਨਹੀਂ ਬਣਨੇ ਚਾਹੀਦੇ। ਉਹਨਾਂ ਨੇ ਜਥੇਦਾਰ ਦਾਦੂਵਾਲ ਨੂੰ ਕਿਹਾ ਕਿ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸਰਕਾਰ ਨੂੰ ਦੱਸੋ ਕਿ ਕਿਹੜੇ ਬੰਦੇ ਡੇਰਾ ਸਿਰਸਾ ਦੇ ਪੈਰੋਕਾਰ ਹਨ, ਜਿਹਨਾਂ ਦੀਆਂ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹਰਿਆਣਾ ਵਿਚ ਨਿਰੋਲ ਸਿੱਖਾਂ ਦੀਆਂ ਵੋਟਾਂ ਨਾਲ ਹੀ ਹਰਿਆਣਾ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ ਜਿਸ ਵਾਸਤੇ ਸਰਕਾਰ ਹਰ ਸਹਿਯੋਗ ਵਾਸਤੇ ਤਿਆਰ ਹੈ ਤੇ ਸਿੱਖ ਜਥੇਬੰਦੀਆਂ ਨੂੰ ਵੀ ਇਸ ’ਤੇ ਸਹਿਯੋਗ ਦੇਣਾ ਚਾਹੀਦਾ ਹੈ।


ਸਰਦਾਰ ਸਿਰਸਾ ਨੇ ਜਥੇਦਾਰ ਅਸੰਧ ਤੇ ਜਥੇਦਾਰ ਦਾਦੂਵਾਲ ਨੂੰ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਜਿਸ ਸਿੱਖ ਕੌਮ ਦੀ ਹਰਿਆਣਾ ਵਿਚ ਬਿਨਾਂ ਗੱਲ ਤੋਂ ਧਾਰਮਿਕ ਮਾਮਲਿਆਂ ਵਿਚ ਬਦਨਾਮੀ ਹੁੰਦੀ ਸੀ, ਉਹਨਾਂ ਦੀ ਅਗਵਾਈ ਵਿਚ ਹੁਣ ਸਿੱਖ ਕੌਮ ਪ੍ਰਤੀ ਹਾਂ ਪੱਖੀ ਲਹਿਰ ਚਲ ਪਈ ਹੈ।

ਇਹ ਖਬਰ ਤੁਸੀਂ ਗੁਰੂਦਵਾਰਾ ਪ੍ਬੰਧਕ ਕਮੇਟੀ ਸੀਤਾਰਾਮਡੇਰਾ,ਗੁਰੂਦਵਾਰਾ ਪ੍ਬੰਧਕ ਕਮੇਟੀ ਸਾਕਚੀ, ਗੁਰੂਦਵਾਰਾ ਪ੍ਬੰਧਕ ਕਮੇਟੀ ਸੋਨਾਰੀ, ਦੁਪਟਾ ਸਾਗਰ ਬਿਸਟੁਪੁਰ ਦੇ ਸਹਾਇਤਾ ਨਾਲ ਪਾ੍ਪਤ ਕਰ ਰਹੇ ਹੋ ਜੀ।


ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਮੈਂਬਰ ਸਰਦਾਰ ਸਰਵਜੀਤ ਸਿੰਘ ਵਿਰਕ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੁਰੂਕਸ਼ੇਤਰ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਸਹਿਗਲ, ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ, ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਮੁੱਖ ਬੁਲਾਰਾ ਕਵਲਜੀਤ ਸਿੰਘ ਅਜਰਾਣਾ, ਜੁਆਇੰਟ ਸਕੱਤਰ ਸਰਦਾਰ ਗੁਲਾਬ ਸਿੰਘ ਮੂਣਕ, ਅੰਤ੍ਰਿੰਗ ਕਮੇਟੀ ਮੈਂਬਰ ਸਰਦਾਰ ਟੀਪੀ ਸਿੰਘ, ਜਥੇਦਾਰ ਜਗਜੀਰ ਸਿੰਘ ਮਾਂਗੇਆਨਾ, ਸੁਦਰਸ਼ਨ ਸਿੰਘ ਗਾਵੜੀ, ਹਰਬੰਸ ਸਿੰਘ ਕੜਕੋਲੀ, ਸਰਦਾਰ ਹਰਭਜਨ ਸਿੰਘ ਰਠੋਰ, ਬੀਬੀ ਰਾਣਾ ਕੌਰ ਭੱਟੀ, ਪਰਮਜੀਤ ਸਿੰਘ ਮਾਖਾ, ਪ੍ਰਕਾਸ਼ ਸਿੰਘ ਸਾਹੂਵਾਲ ਸਮੇਤ ਹਰਿਆਣਾ ਦੀ ਸਿੱਖ ਸੰਗਤ ਹਾਜ਼ਰ ਸਨ।

content and photo source by:Social Media

Leave a Reply

Your email address will not be published. Required fields are marked *