attack on noora sisters-ਜਾਣੋ ਕੀ ਹੈ ਪੂਰਾ ਮਾਮਲਾ,know more about it.
attack on noora sisters
ਸੂਫੀ ਗਾਇਕਾ ਨੂਰਾਂ ਸਿਸਟਰਜ਼ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਦੱਸ ਦੇਈਏ ਕਿ ਜਲੰਧਰ ‘ਚ ਗਾਇਕਾ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਦੇਰ ਰਾਤ ਬਾਈਕ ਸਵਾਰ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ।

ਸੂਫੀ ਗਾਇਕਾ ਨੂਰਾਂ ਸਿਸਟਰਜ਼ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਦੱਸ ਦੇਈਏ ਕਿ ਜਲੰਧਰ ‘ਚ ਗਾਇਕਾ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਦੇਰ ਰਾਤ ਬਾਈਕ ਸਵਾਰ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ। ਇਸ ਦੌਰਾਨ ਨੂਰਾਂ ਸਿਸਟਰਜ਼ ਨਾਲ ਮੌਜੂਦ ਉਨ੍ਹਾਂ ਨੇ ਸਾਥੀ ਨੇ ਘਬਰਾ ਕੇ ਆਪਣੀ ਕਾਰ ਨਾਲ ਉਕਤ ਨੌਜਵਾਨ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਤੀਜੇ ਸਾਥੀ ਨੂੰ ਮੌਕੇ ‘ਤੇ ਹੀ ਫੜ ਲਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਨੇ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਤਾਂ ਪਤਾ ਲੱਗਾ ਕਿ ਉਹ ਨਾਬਾਲਗ ਸੀ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰੇਗੀ।
attack on noora sisters-ਕੀ ਹੈ ਪੂਰਾ ਮਾਮਲਾ
ਥਾਣਾ ਡਵੀਜ਼ਨ ਨੰਬਰ 4 ਦੇ ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂਰਾਂ ਸਿਸਟਰਜ਼ ਵਡਾਲਾ ਚੌਕ ਨੇੜੇ ਪ੍ਰੋਗਰਾਮ ਤੋਂ ਵਿਹਲੇ ਹੋ ਕੇ ਘਰ ਪਰਤ ਰਹੀਆਂ ਸਨ। ਘਰ ਪਰਤਣ ਤੋਂ ਪਹਿਲਾਂ ਉਹ ਬੀਐਮਸੀ ਚੌਕ ਸਥਿਤ 24-7 ਕਰਿਆਨੇ ਦੀ ਦੁਕਾਨ ’ਤੇ ਕੁਝ ਖਾਣ ਲਈ ਗਏ ਸੀ। ਜਦੋਂ ਉਹ ਉਕਤ ਸਟੋਰ ਦੇ ਬਾਹਰ ਪੁੱਜਣ ਵਾਲੇ ਸੀ ਤਾਂ ਬਾਈਕ ਸਵਾਰ ਤਿੰਨ ਨੌਜਵਾਨ ਆ ਗਏ। ਨੂਰਾਂ ਸਿਸਟਰਜ਼ ਦੇ ਇੱਕ ਦੋਸਤ ਦਾ ਤਿੰਨ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ।
content source by: social media