Anger towards the religious department of CGPC सीजीपीसी के धार्मिक विभाग के प्रति रोष
JAMSHEDPUR2023/02/18: ਸਤਿਕਾਰ ਯੋਗ ਸੰਪਾਦਕ daily dose NEWS 24*7 ਕੁਝ ਦਿਨ ਪਹਿਲਾਂ ਜਮਸ਼ੇਦਪੁਰ ਦੇ ਸਮਾਚਾਰ ਪੱਤਰਾਂ ਰਾਹੀਂ ਪਤਾ ਲੱਗਾ ਕਿ ਸੇਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ ਵੱਲੋਂ ਬਣਾਈ ਗਈ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਹੈ ਕਿ ਹੁਣ ਅਸੀਂ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਸਿੱਖ ਰਹਿਤ ਮਰਿਯਾਦਾ ਸਿਖਾਵਾਂਗੇ ਦਾਸ ਇਸ ਦੀ ਨਿੰਦਾ ਕਰਦਾ ਹੈ ਅਤੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਹੁਣ ਤੱਕ ਸਾਰੇ ਗੁਰਦੁਆਰਾ ਸਾਹਿਬ ਚ ਮਰਯਾਦਾ ਨਹੀਂ ਚੱਲ ਰਹੀ ਹੈ? ਇਹ ਗੱਲ ਕਹਿਣ ਦੇ ਨਾਲ ਸਾਰੇ ਹੀ ਸਤਿਕਾਰ ਯੋਗ ਗ੍ਰੰਥੀ ਸਾਹਿਬਾਨ ਜਿਹੜੇ ਕਿ ਗੁਰੂ ਸਾਹਿਬ ਦੇ ਵਜ਼ੀਰ ਹਨ ਤੇ ਸਵਾਲ ਖੜਾ ਹੁੰਦਾ ਹੈ।ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਸਿੱਖ ਗ੍ਰੰਥੀ ਜੀ ਐਵੇਂ ਨਹੀਂ ਬਣ ਜਾਂਦਾ ਪਹਿਲਾਂ ਉਹ ਸੀਨੀਅਰ ਗ੍ਰੰਥੀ ਕੋਲ਼ੋਂ ਸੰਥਾ ਲੈ ਕੇ ਪੰਜ ਗ੍ਰੰਥੀ, ਬਾਈ ਵਾਰਾਂ ,ਭਗਤਾਂ ਦੀ ਬਾਣੀ ਪੜ੍ਹਨ ਤੋਂ ਬਾਅਦ ਗੁਰੂ ਸਾਹਿਬ ਦੀ ਤਾਬਿਆ ਚ ਬੈਠ ਕੇ ਪਾਠ ਕਰਨ ਲਾਇਕ ਬਣਦਾ ਹੈ।ਸ਼ਹਿਰ ਚ ਬਹੁਤ ਸਾਰੇ ਗ੍ਰੰਥੀ ਸਾਹਿਬ ਹਨ ਜਿਹੜੇ ਕਿ ਤਕਰੀਬਨ 25 ਸਾਲਾਂ ਤੋਂ ਸੇਵਾ ਕਰ ਰਹੇ ਹਨ ਕੁਛ ਸਰੀਰਕ ਅਵਸਥਾ ਠੀਕ ਨ ਹੋਣ ਕਰਕੇ ਸੇਵਾ ਛੱਡ ਗਏ ਹਨ ਜਿਨ੍ਹਾਂ ਵਿੱਚੋਂ ਭਾਈ ਠਾਕੁਰ ਸਿੰਘ ਜੀ, ਭਾਈ ਅਜੀਤ ਸਿੰਘ ਜੀ, ਭਾਈ ਸੁਖਦੇਵ ਸਿੰਘ ਜੀ ਖਾਲਸਾ ਭਾਈ ਸੁਰਿੰਦਰ ਸਿੰਘ ਜੀ, ਭਾਈ ਜਸਵੰਤ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਕਸ਼ਮੀਰਾ ਸਿੰਘ ਜੀ

ਅਤੇ ਕੁਝ ਅਜੇ ਵੀ ਕਰ ਰਹੇ ਹਨ.ਭਾਈ ਇਕਬਾਲ ਸਿੰਘ ਨਵੀਂ ਬਣੀ ਧਰਮ ਪ੍ਰਚਾਰ ਕਮੇਟੀ ਪਾਸ ਬੇਨਤੀ ਹੈ ਕਿ ਸਾਰੇ ਗੁਰਦੁਆਰਾ ਸਾਹਿਬ ਵਿਖੇ ਪੰਥ ਪ੍ਰਮਾਣਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਬਣਾਈ ਗਈ ਸਿੱਖ ਰਹਿਤ ਮਰਿਯਾਦਾ ਦੀ ਪ੍ਰੌੜ੍ਹਤਾ ਕਰਵਾਉਣ ਲਈ ਇੱਕ ਮੀਟਿੰਗ ਗ੍ਰੰਥੀ ਸਾਹਿਬਾਨ ਦੇ ਨਾਲ ਕਰਨ ਜਿਸ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹੈਡ ਗ੍ਰੰਥੀ ਜੀ ਨੂੰ ਵੀ ਸੱਦਾ ਪੱਤਰ ਭੇਜਿਆ ਜਾਵੇ।

Kaihna chuhunda Han k cgpc de member sahebaan Jan hor gurdwara sahibaan Dian parbandhak kmetian de member sahibaan aap v gurmat maryada de jankaar hann ?