Amritpal singh live-ਸੰਗਤਾਂ ਹੁਣ ਕੋਈ ਹੋਰ ਦੀਪ ਸਿੱਧੂ, ਸਿੱਧੂ ਮੂਸੇਵਾਲਾ ਜਾਂ ਅੰਮ੍ਰਿਤਪਾਲ ਸਿੰਘ ਖੋਜ ਲੈਣ। Bhabishan singh:Know more
About Amritpal singh live video
ਵੀਰ ਅੰਮ੍ਰਿਤਪਾਲ ਦੀ ਵੀਡੀਓ ਹੁਣੇ ਹੁਣੇ ਆਈ ਹੈ। ਜਿਸ ਵਿਚ ਉਸ ਨੇ ਕੌਮ ਨੂੰ ਸਲਾਹ ਦਿੱਤੀ ਹੈ ਕਿ ਵਸਾਖੀ ਤੇ ਸਰਬਤ ਖਾਲਸਾ ਸੱਦਿਆ ਜਾਵੇ। ਇਸ ਬਾਬਤ ਅਸੀ ਸਮਝਦੇ ਹਾਂ ਕਿ;

ਜਦੋਂ ਤੋਂ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਨੇ ਵੀਰ ਦੇ ਇਕ ਸਾਥੀ ਦਾ ਨਾਂ ਉਭਰ ਕੇ ਸਾਹਮਣੇ ਆ ਰਿਹਾ ਜਿਸ ਬਾਬਤ ਰਾਜਨੀਤਕ ਲੋਕਾਂ ਨੂੰ ਪਤਾ ਹੈ ਕਿ ਉਹ ਇੰਟੈਲੀਜੈਂਸ ਅਜੈਂਸੀਆਂ ਦਾ ਬੰਦਾ ਹੈ। ਕਹਿਣ ਤੋਂ ਮਤਲਬ ਕਿ ਵੀਰ ਜੀ 18 ਤਾਰੀਕ ਤੋਂ ਹੀ ਅਜੈਂਸੀਆਂ ਦੇ ਗ੍ਰਿਫਤ ਵਿਚ ਹਨ।
ਵੀਰ ਜੀ ਸਰੀਰਕ ਤੌਰ ਤੇ ਵੀ ਕਮਜੋਰ ਦਿਸ ਰਹੇ ਹਨ ਚਿਹਰਾ ਵੀ ਉਤਰਿਆ ਹੋਇਆ ਹੈ। ਸੁਭਾਵਿਕ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀਰ ਜੀ ਤੇ ਕਿੰਨਾ ਪ੍ਰੈਸ਼ਰ ਰਿਹਾ ਹੋਵੇਗਾ ਇਹ 10 ਦਿਨ। ਹਰ ਇਨਸਾਨ ਲੋਹੇ ਦਾ ਨਹੀ ਹੋ ਸਕਦਾ।
ਅਗਲੀ ਗਲ: ਇਹ ਜਿਹੜੀ ਸਰਬਤ ਖਾਲਸਾ ਸੱਦਣ ਦੀ ਗਲ ਕਹੀ ਹੈ ਇਹ ਅਕਾਲ ਤਖਤ ਜਥੇਦਾਰ ਦੇ ਹੁਕਮ ਨੂੰ ਕਾਉਟਰ ਕਰਨ ਵਾਲੀ ਹੈ। ਕਿਉਕਿ ਜਿਹੜੀ ਕਾਲ ਜਥੇਦਾਰ ਨੇ ਦਿੱਤੀ ਹੈ ਉਹ ਸਰਕਾਰ ਨੂੰ ਮਹਿੰਗੀ ਪੈਣ ਵਾਲੀ ਹੈ।
ਦੂਸਰੇ ਪਾਸੇ ਜਿਹੜੀ ਸਰਬੱਤ ਖਾਲਸਾ ਦੀ ਗਲ ਹੈ ਉਹ ਤਾਂ ਸਾਰੀ ਅਜੈਂਸੀਆਂ ਦੇ ਹੱਕ ਵਿਚ ਜਾਂਦੀ ਹੈ।ਕਿਉਕਿ ਪਿੱਛੇ ਨਵੰਬਰ 2015 (ਚੱਬਾ ਅੰਮ੍ਰਿਤਸਰ) ਵਿਚ ਜਿਹੜਾ ਸਰਬਤ ਖਾਲਸਾ ਹੋਇਆ ਸੀ ਉਸ ਤੇ ਸਾਰਾ ਕੰਟਰੋਲ ਅਜੈਂਸੀਆਂ ਦਾ ਸੀ।
ਇਸ ਤੋਂ ਪਹਿਲਾਂ ਵੀ ਇਹੋ ਹਾਲ ਰਿਹੈ। ਸਿਰਫ ਏਨਾ ਹੀ ਨਹੀ ਜਿਥੇ ਵੀ ਕੋਈ ਵੱਡਾ ਇਕੱਠ ਹੁੰਦਾ ਹੈ ਅਜੈਂਸੀਆਂ ਉਸ ਤੇ ਕੰਟਰੋਲ ਕਰ ਲੈਂਦੀਆਂ ਹਨ।ਭੁਲੋ ਨਾਂ ਦੀਪ ਸਿੱਧੂ ਦੇ ਭੋਗ ਮੌਕੇ ਫਤਹਿਗੜ੍ਹ ਸਾਹਿਬ ਜਿਹੜਾ ਇਕੱਠ ਹੋਇਆ ਸੀ ਸਟੇਜ ਤੇ ਕੰਟਰੋਲ ਕਿਸ ਦਾ ਸੀ?
ਮੇਰੀ ਸਲਾਹ ਹੈ ਕਿ ਭਵਿਖ ਵਿਚ ਕੋਈ ਵੀ ਵੱਡਾ ਇਕੱਠ ਨਾਂ ਸੱਦਿਆ ਜਾਵੇ। ਭੀੜ ਕੋਈ ਫੈਸਲਾ ਨਹੀ ਲੈ ਸਕਦੀ।
ਮੇਰੇ ਕਹਿਣ ਤੋਂ ਮਤਲਬ ਹੈ ਸਾਡੇ ਵੀਰ ਤੋਂ ਅਜੈਂਸੀਆਂ ਨੇ ਵੱਡਾ ਦਬਾਅ ਬਣਾ ਕੇ ਬਿਆਨ ਦਿਵਾਇਆ ਹੈ।
ਗੁਰੂ ਪਾਤਸ਼ਾਹ ਨੇ ਵੀਰ ਤੋਂ ਉਂਜ ਵੱਡੀ ਸੇਵਾ ਲਈ ਹੈ ਜਿਹੜੀ ਅੰਮ੍ਰਿਤ ਛਕਾਉਣ ਦੀ ਮੁਹਿੰਮ ਚਲਾਈ, ਨਸ਼ਿਆਂ ਤੋਂ ਜਵਾਨਾਂ ਨੂੰ ਵਰਜਿਆ ਅਤੇ ਕਨਵਰਸ਼ਨ ਨੂੰ ਠੱਲ ਪਾਈ ।
ਅਸੀ ਸਮਝਦੇ ਹਾਂ ਸੰਗਤਾਂ ਹੁਣ ਕੋਈ ਹੋਰ ਦੀਪ ਸਿੱਧੂ, ਸਿੱਧੂ ਮੂਸੇਵਾਲਾ ਜਾਂ ਅੰਮ੍ਰਿਤਪਾਲ ਸਿੰਘ ਖੋਜ ਲੈਣ।
written by-ਭਬੀਸ਼ਨ ਸਿੰਘ ਗੁਰਾਇਆ; ਕਰਤਾਰਪੁਰ ਲਾਂਘਾ ਸੇਵਕ