ਚੜ੍ਹਦੀ ਕਲਾ ਜੀਵਨ ਦੇ ਸਿਧਾਂਤ (SECRETS OF HIGH SPIRITED LIFE)

[15/02/2023] Bsgoraya: ਗੁਰਬਾਣੀ ਅਨੁਸਾਰ ਜੀਵਨ ਰਬ ਦਾ ਰਚਿਆ ਖੇਲ (ਡਰਾਮਾ) ਹੈ, ਅਤੇ ਜੀਵ ਸਾਰੇ ਐਕਟਰਾਂ ਦੇ ਨਿਆਈ ਹਨ।
• ਐਕਟਰਾਂ ਨੂੰ ਜੀਵਨ ਵਿਚ ਜੋ ਜੋ ਰੋਲ ਮਿਲਿਆ ਹੈ ਉਹ ਰੱਬ ਨੇ ਦਿੱਤਾ ਹੈ। ਉਹਨਾਂ ਦੀ ਆਪਣੀ ਮਰਜੀ ਨਹੀ ਚਲੀ। ਸੋ ਚੋਰ, ਠੱਗ, ਕਾਤਲ, ਟਾਊਟ, ਅਤੇ ਨੇਕ, ਸਾਧੂ, ਸੰਤ ਸਭ ਉਹਨੇ ਘੜੇ ਨੇ ਅਤੇ ਹੁਕਮ ਵਿਚ ਹਨ। ਏਸੇ ਤਰਾਂ ਹੀ ਅਮੀਰ ਤੇ ਗਰੀਬ ਵੀ।
• ਜਦੋਂ ਅਗਲਿਆਂ ਦੇ ਕੁਝ ਹੱਥ ਵੱਸ ਹੀ ਨਹੀ ਤਾਂ ਫਿਰ ਨਫਰਤ ਜਾਂ ਈਰਖਾ ਕਰਨੀ ਤਾਂ ਬਣਦੀ ਹੀ ਨਹੀ। ਹਾਂ ਬੁਰੇ ਰੋਲ ਲਈ ਰੱਬ ਨੇ ਸਰੀਰਕ ਸਜਾ ਰੱਖੀ ਅਤੇ ਨੇਕ ਕੰਮ ਲਈ ਇਨਾਮ।
• ਇਹ ਗਲ ਜਦੋਂ ਸਮਝ ਆਏਗੀ ਤਾਂ ਬੰਦਾ ਰੱਬ ਦੇ ਜੀਆਂ ਅਤੇ ਉਹਦੀ ਰਚੀ ਕੁਦਰਤ ਨਾਲ ਪਿਆਰ ਅਤੇ ਦਿਆ ਕਰਦਾ ਹੈ।
•ਕਿਸੇ ਐਕਟਰ ਦੇ ਗਲਤ ਕੰਮ ਕਰਨ ਤੇ ਫਿਰ ਗੁੱਸਾ (ਕ੍ਰੋਧ) ਵੀ ਨਹੀ ਕਰਦਾ ਕਿਉਕਿ ਓਦੋਂ ਸਮਝ ਆ ਜਾਂਦੀ ਹੈ ਕਿ ਇਸ ਐਕਟਰ ਵਿਚਾਰੇ ਨੂੰ ਤਾਂ ਅਕਲ ਹੀ ਏਨੀ ਕੁ ਮਿਲੀ ਹੈ।
• ਹੁਕਮੀ ਬੰਦਾ ਫਿਰ ਕਾਮ ਵਾਸਨਾ ਵਿਚ ਦੀਵਾਨਾ ਵੀ ਨਹੀ ਹੁੰਦਾ ਕਿਉਕਿ ਉਹਨੂੰ ਸਮਝ ਆ ਚ…

ਸੋਧ—–ਚੜ੍ਹਦੀ ਕਲਾ ਜੀਵਨ ਦੇ ਸਿਧਾਂਤ
(ਕਿਰਪਾ ਕਰਕੇ ਹੇਠ ਦਿੱਤੀ ਮਹੱਤਵਪੂਰਨ ਲਾਈਨ ਜੋ ਛੁਟ ਗਈ ਸੀ, ਤੀਸਰੇ ਪੈਰੇ ਬਾਦ ਜੋੜ ਕੇ ਪੜ੍ਹੋ।)
• ਖੇਡ ਸਮਝ ਚੁੱਕਾ ਬੰਦਾ ਜਾਂ ਚੜ੍ਹਦੀ ਕਲਾ ਵਿਚ ਵਿਚਰਨ ਵਾਲਾ ਕਦੀ ਹੋਏ, ਬੀਤੇ ਅਤੇ ਗਲਤੀ ਜਾਂ ਬੁਰੇ ਕੰਮ ਤੇ ਪਛਤਾਉਂਦਾ ਨਹੀ। ਉਹ ਕਿਸੇ ਵੀ ਝੋਰੇ ਵਿਚ ਨਹੀ ਜੀਊਂਦਾ। ਕਿਉਕਿ ਜੋ ਹੋਇਆ ਸੀ ਕਰਤੇ ਦੇ ਹੁਕਮ ਵਿਚ ਹੋਇਆ ਸੀ। ਅਗਾਂਹ ਵਾਸਤੇ ਸੁਚੇਤ ਰਹਿਣ ਲਈ ਅਰਦਾਸ ਕਰਦਾ ਹੈ।

Leave a Reply

Your email address will not be published. Required fields are marked *