punjab desk-ਅਜਾਇਬ ਘਰ ‘ਚ ਲੱਗਣਗੀਆਂ 3 ਖਾਲਿਸਤਾਨੀ ਲੀਡਰਾਂ ਦੀਆਂ ਤਸਵੀਰਾਂ,know more about it.

1 min read
Spread the love

punjab desk

ਅੰਮ੍ਰਿਤਸਰ ਮਿਊਜ਼ੀਅਮ ‘ਚ ਲੱਗਣਗੀਆਂ 3 ਖਾਲਿਸਤਾਨੀ ਲੀਡਰਾਂ ਦੀਆਂ ਤਸਵੀਰਾਂ

ਅਜਾਇਬ ਘਰ ‘ਚ ਲੱਗਣਗੀਆਂ 3 ਖਾਲਿਸਤਾਨੀ ਲੀਡਰਾਂ ਦੀਆਂ ਤਸਵੀਰਾਂ
ਨਿੱਝਰ, ਪੰਜਵੜ ਅਤੇ ਗਜਿੰਦਰ ਸਿੰਘ ਦੀਆਂ ਲੱਗਣਗੀਆਂ ਤਸਵੀਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ SGPC ਨੂੰ ਦਿੱਤੇ ਆਦੇਸ਼
ਗਜਿੰਦਰ ਸਿੰਘ ਨੂੰ ਸਿੱਖ ਯੋਧਾ ਐਲਾਨਿਆ

ਸ੍ਰੀ ਹਰਿਮੰਦਰ ਸਾਹਿਬ ਸਥਿਤ ਮਿਊਜ਼ੀਅਮ ‘ਚ ਪੰਜਾਬ ਦੇ 3 ਖਾਲਿਸਤਾਨੀ ਨੇਤਾਵਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ।
ਇਨ੍ਹਾਂ ਖਾਲਿਸਤਾਨੀ ਆਗੂਆਂ ਵਿੱਚ ਹਰਦੀਪ ਨਿੱਝਰ, ਪਰਮਜੀਤ ਸਿੰਘ ਪੰਜਵੜ ਅਤੇ ਗਜਿੰਦਰ ਸਿੰਘ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਹਦਾਇਤਾਂ ਦਿੱਤੀਆਂ ਹਨ।
ਜ਼ਿਕਰ ਕਰ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ
ਜਿਸ ਵਿੱਚ ਗਜਿੰਦਰ ਸਿੰਘ ਨੂੰ ਸਿੱਖ ਯੋਧਾ ਹੋਣ ਦਾ ਮਾਣ ਦੇਣ ਦਾ ਐਲਾਨ ਕੀਤਾ ਗਿਆ। ਹੁਣ ਕੁਝ ਦਿਨਾਂ ਵਿੱਚ ਪੰਜ ਸਿੱਖ ਸਾਹਿਬਾਨ ਦੀ ਮੀਟਿੰਗ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਜਵੜ ਅਤੇ ਗਜਿੰਦਰ ਸਿੰਘ ਦੀਆਂ ਤਸਵੀਰਾਂ ਨੂੰ ਅਜਾਇਬ ਘਰ ਵਿੱਚ ਸੁਸ਼ੋਭਿਤ ਕਰਨ ਲਈ ਜ਼ਰੂਰ ਯਤਨ ਕਰਨੇ ਚਾਹੀਦੇ ਹਨ।

ਦੱਸ ਦਈਏ ਕਿ ਦਲ ਖਾਲਸਾ ਦੇ ਸੰਸਥਾਪਕ ਗਜਿੰਦਰ ਸਿੰਘ ਦੀ 3 ਜੁਲਾਈ ਨੂੰ ਪਾਕਿਸਤਾਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਗਜਿੰਦਰ ਸਿੰਘ ਨੇ 1981 ਵਿੱਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਵਾਲੇ ਖਾਲਿਸਤਾਨੀਆਂ ਦੇ ਸਮੂਹ ਦੀ ਅਗਵਾਈ ਕੀਤੀ ਸੀ |

ਉਥੇ ਹੀ ਪਰਮਜੀਤ ਸਿੰਘ ਪੰਜਵੜ ਜਿਸ ਦਾ ਕਿ ਲਾਹੌਰ ਵਿੱਚ ਕਤਲ ਕਰ ਦਿੱਤਾ ਗਿਆ ਸੀ
ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ, ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿੱਚੋਂ ਇੱਕ ਸੀ
6 ਮਈ 2023 ਨੂੰ ਲਾਹੌਰ ਵਿਚ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਸ ਤੋਂ ਇਲਾਵਾ ਹਰਦੀਪ ਸਿੰਘ ਨਿੱਝਰ
ਜਿਸ ਦੀ 18 ਜੂਨ 2023 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਚਰਚਾ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ।
ਹਾਲਾਂਕਿ ਭਾਰਤ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ |

ਸੋ ਖਬਰਾਂ ਹਨ ਕਿ ਹਰਦੀਪ ਨਿੱਝਰ, ਪਰਮਜੀਤ ਸਿੰਘ ਪੰਜਵੜ ਅਤੇ ਗਜਿੰਦਰ ਸਿੰਘ 3 ਖਾਲਿਸਤਾਨੀ ਨੇਤਾਵਾਂ ਦੀਆਂ ਤਸਵੀਰਾਂ ਸ੍ਰੀ ਹਰਿਮੰਦਰ ਸਾਹਿਬ ਸਥਿਤ ਮਿਊਜ਼ੀਅਮ ‘ਚ ਲਗਾਈਆਂ ਜਾਣਗੀਆਂ |

content source by-social media

Leave a Reply

Your email address will not be published. Required fields are marked *