Communist lahar and Sikhism ਕਮਿਊਨਿਸਟ ਲਹਿਰ ਅਤੇ ਸਿੱਖੀ

ਕਲ੍ਹ ਅਸੀ ਸੁਖਦੀਪ ਸਿੰਘ ਖਹਿਰਾ ਨਾਂ ਦੇ ਕਿਸੇ ਵੀਰ ਦਾ ਲੇਖ “ਆਜੋ …ਕਾਮਰੇਡੋ ਥੋਡੀਆਂ ਅੱਖਾਂ ਖੋਲਾਂ” ਗਰੂਪ ਵਿਚ ਸ਼ੇਅਰ ਕਰ ਦਿਤਾ। ਇਕ ਵੀਰ ਨੇ ਸਵਾਲ ਕਰ ਦਿੱਤਾ ਕਿ “ਕਿਹੜਾ ਕਾਮਰੇਡ ਸਿੱਖੀ ਦੇ ਖਿਲਾਫ ਹੈ ਨਾਂ ਤਾਂ ਦਿਓ।“ ਇਸ ਸਵਾਲ ਨੇ ਸਚ ਮੁੱਚ ਮੈਨੂੰ ਝੰਜੋੜ ਕੇ ਰੱਖ ਦਿਤਾ। ਕਿਉਕਿ ਮੈਂ ਮਹਿਸੂਸ ਕੀਤਾ ਕਿ ਸਾਡੀ ਨਵੀ ਪੀੜੀ ਨੂੰ ਇਹਨਾਂ ਮਸਲਿਆਂ ਬਾਰੇ ਕੁਝ ਵੀ ਪਤਾ ਨਹੀ। ਅਸੀ ਸਕੈਂਡਰੀ ਮਸਲੇ ਹੀ ਕੁਟਦੇ ਰਹਿੰਦੇ ਹਾਂ।ਸੋ ਲਿਖਾਰੀਆਂ ਨੂੰ ਚਾਹੀਦਾ ਹੈ ਕਿ ਮੁੱਢਲੇ ਮਸਲਿਆਂ ਤੇ ਵੀ ਲਿਖਿਆ ਕਰਨ।

ਖੈਰ ਆਪਣੀ ਤੁਸ਼ ਬੁੱਧ ਰਾਂਹੀ ਇਸ ਸਵਾਲ ਦਾ ਜਵਾਬ ਦੇ ਦੇਣ ਦੀ ਕੋਸ਼ਿਸ਼ ਕਰਦਾ ਹਾ ਜੀ:
ਪਹਿਲੀ ਗਲ ਤਾਂ ਸਾਫ ਹੋ ਗਈ ਕਿ ਇਸ ਵੀਰ ਨੇ ਮਾਰਕਸਇਜ਼ਮ ਪੜਿਆ ਹੀ ਨਹੀ।ਜਿਸਦਾ ਪਹਿਲਾ ਹਮਲਾ ਹੀ ਧਰਮ ਤੇ ਹੈ ਅਤੇ ਮੰਨਣਾ ਹੈ ਕਿ ਧਰਮ ਅਫੀਮ ਦੀ ਨਿਆਈ ਹੈ ਜੋ ਲੋਕਾਂ ਨੂੰ ਬੇਹੋਸ਼ ਕਰੀ ਰੱਖਦਾ ਹੈ। ਭਾਰਤੀ ਕਮਿਉਨਿਸਟ ਪਾਰਟੀਆਂ ਵੀ ਏਸੇ ਅਸੂਲ ਤੇ ਚਲਦੀਆਂ ਆਈਆਂ ਹਨ। ਸੋ ਜਦੋਂ ਵੀ ਕਿਸੇ ਨੇ ਪਾਰਟੀ ਜਾਇਨ ਕਰਨੀ ਤਾਂ ਕਹਿਨਾ ਕਿ ਪਹਿਲੋਂ ਬੰਦੇ ਵਿਚੋਂ ਧਰਮ ਦਾ ਭੂਤ ਕੱਢੋ।
ਏਸੇ ਅਸੂਲ ਤਹਿਤ ਫਿਰ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਸਿੱਖ ਧਰਮ ਦਾ ਵਿਰੋਧ ਕਰਦੀਆਂ ਆਈਆਂ ਹਨ।
ਧਰਮ ਵਿਰੋਧੀ ਸਟੈਂਡ ਨਿਰੰਤਰ ਜਾਰੀ ਰੱਖਣ ਤੋਂ ਇਲਾਵਾ ਇਹ ਪਾਰਟੀਆਂ ਹੋਰ ਕਿਸੇ ਵੀ ਅਸੂਲ ਤੇ ਨਹੀ ਟਿਕ ਪਾਈਆਂ। ਜਿੱਧਰ ਦਾ ਪਾਸਾ ਭਾਰਾ ਵੇਖਿਆ ਉਧਰ ਨੂੰ ਉਲਰ ਗਏ। ਮਿਸਾਲ ਦਿੰਦਾ ਹਾਂ:
ਜਦੋਂ ਰਾਜ ਅੰਗਰੇਜਾਂ ਦਾ ਸੀ ਤਾਂ ਸਭ ਤੋਂ ਪਹਿਲਾਂ ਜੇ ਕਿਸੇ ਨੇ ਖਾਲਿਸਤਾਨ ਦੇ ਹੱਕ ਵਿਚ ਕਿਤਾਬ ਲਿਖੀ ਤਾਂ ਉਹ ਕਮਿਉਨਿਸਟ ਹੀ ਸਨ। ਹਾਲਾਂ ਓਦੋਂ ਖਾਲਿਸਤਾਨ ਨਾਂ ਅਜੇ ਪਾਪੂਲਰ ਨਹੀ ਸੀ ਹੋਇਆ। ਕਿਤਾਬ ਦਾ ਨਾਂ ਸੀ : ਸਿੱਖ ਸਟੇਟ (ਲਿਖਾਰੀ ਜੀ. ਅਧਿਕਾਰੀ ਅਤੇ ਹਰਕਿਸ਼ਨ ਸਿੰਘ ਸੁਰਜੀਤ।)
1947 ਤੋਂ ਬਾਦ ਕਾਮਰੇਡਾਂ ਨੇ ਦੁਹਾਈ ਦੇ ਦਿੱਤੀ ਕਿ ਗੁਰਦੁਆਰਿਆਂ ਦੇ ਨਾਲ ਜਿਹੜੇ ਸਰੋਵਰ ਮੌਜੂਦ ਨੇ ਇਹਨਾਂ ਵਿਚ ਝੋਨਾ ਲਾਇਆ ਜਾਏ ਤਾਂ ਕਿ ਦੋ ਜੀਆਂ ਨੂੰ ਅੰਨ ਤਾਂ ਮਿਲੇ। ਇਹਨਾਂ ਦਾ ਕੀ ਫਾਇਦਾ? ਭਾਵ ਧਰਮ ਤੇ ਹਮਲਿਆਂ ਦੀ ਇਕ ਮਿਸਾਲ।

ਮੇਰੇ ਖੁਦ ਦੇ ਟੀਚਰ ਸਨ, ਰਘੁਬੀਰ ਸਿੰਘ ਗੁਰਾਇਆ ਜੋ ਕਮਿਉਨਿਸਟ ਪਾਰਟੀ ਦੇ ਉਘੇ ਲੀਡਰ ਹਨ। ਸਕੂਲ ਟਾਈਮ ਤੋਂ ਬਾਦ ਮਾਰਕਸਵਾਦ ਤੇ ਕਲਾਸ ਲਾਇਆ ਕਰਦੇ ਸਨ। ਸਾਡੇ ਸਾਰਿਆ ਵਿਚੋਂ “ਧਰਮ ਦਾ ਭੂਤ ਕੱਢਣ ਲਈ”। ਪਾਕਿਸਤਾਨ ਦੇ ਹੱਕ ਵਿਚ ਬੋਲਣਾ ਅਤੇ ਕਹਿਣਾ ਕਿ ਭਾਰਤੀ ਰਾਜ ਰਿਐਕਸ਼ਨਰੀ ਹੈ। ਉਹ ਰੂਸ ਅਤੇ ਚੀਨ ਨੂੰ ਨਮੂਨੇ ਦਾ ਰਾਜ ਕਹਿੰਦੇ ਹੁੰਦੇ ਸਨ ਤੇ ਅਮਰੀਕਾ ਅਤੇ ਹੋਰ ਪੱਛਮੀ ਮੁਲਕਾਂ ਨੂੰ ਕੈਪੀਟਾਲਿਸਟ ਸਟੇਟਜ਼।
(10 ਸਾਲ ਪਹਿਲਾਂ ਉਹਨਾਂ ਨਾਲ ਮੇਰਾ ਮੇਲ ਹੋ ਗਿਆ। ਮੈਂ ਪੁੱਛਿਆ ਕਿ ਮਾਸਟਰ ਜੀ ਤੁਸੀ ਤਾਂ ਕਿਹਾ ਕਰਦੇ ਸੀ ਕਿ ਅਮਰੀਕਾ ਆਮ ਜਨਤਾ ਦਾ ਸ਼ੋਸ਼ਣ ਕਰਦੀ ਹੈ ਅਤੇ ਹੁਣ ਤੁਸਾਂ ਆਪਣੇ ਮੁੰਡੇ ਨੂੰ ਅਮਰੀਕਾ ਹੀ ਸੈਟਲ ਕਰ ਦਿੱਤਾ ਹੈ, ਇਹ ਕਿਵੇ? ਰੂਸ ਕਿਓ ਨਹੀ ਭੇਜਿਆ? ਮੈਨੂੰ ਕਹਿਣ ਲੱਗਾ, “ਸਾਲਾਂ ਬਾਦ ਮਿਲੇ ਹੋ ਕੋਈ ਚੱਜ ਦੀ ਗਲ ਕਰੋ।“)
ਸੋ 1947 ਤੋਂ 1984 ਦਾ ਦੌਰ ਸਿੱਖ ਧਰਮ ਤੇ ਕਮਿਉਨਿਸਟ ਅਟੈਕ ਦਾ ਦੌਰ ਹੈ। ਸਕੂਲਾਂ ਕਾਲਜਾਂ ਵਿਚ ਧਰਮ ਦੇ ਖਿਲਾਫ ਦੁਹਾਈ ਪਈ ਹੋਈ ਸੀ। ਸਟੇਟ ਵੀ ਇਸ ਪਾਲਿਸੀ ਨੂੰ ਹਵਾ ਦੇ ਰਹੀ ਸੀ।ਇਸ ਦੌਰ ਵਿਚ 70-80% ਕਾਲਜ ਵਿਦਿਆਰਥੀ ਨਾਸਤਕ ਬਣ ਗਏ।
ਨਹਿਰੂ ਨੂੰ ਕਿਸੇ ਵੇਲੇ ਆਰੀਆ ਸਮਾਜੀਆਂ ਕਿਹਾ ਸੀ ਕਿ ਸਿੱਖਾਂ ਦਾ ਵੀ ਕੁਝ ਸੋਚੋ। ਓਦੋਂ ਹੋਮ ਮਨਿਸਟਰ ਸਰਦਾਰ ਪਟੇਲ ਨੇ ਜਵਾਬ ਦਿਤਾ ਸੀ ਕਿ ਫਿਕਰ ਨਾਂ ਕਰੋ ਅਸੀ ਪਹਿਲਾਂ ਹੀ ਬਾਨਣੂ ਬੰਨ ਦਿਤੇ ਨੇ। ਅਣਭੋਲ ਕਾਮਰੇਡ ਓਸੇ ਸਾਜਿਸ਼ ਤਹਿਤ ਚਲੇ ਸਨ।(ਇੰਡੀਆ ਫਰਾਮ ਕਰਜਨ ਟੂ ਨਹਿਰੂ ਐਂਡ ਆਫਟਰ)
ਓਧਰ ਅਕਾਲੀਆਂ ਦਾ ਪੰਜਾਬੀ ਸੂਬਾ ਮੂਵਮੈਂਟ ਜੋਰਾਂ ਤੇ ਚਲ ਰਿਹਾ ਸੀ। ਕੇਂਦਰ ਸਰਕਾਰ ਬੇਵੱਸ ਸੀ।
ਓਦੋਂ ਫਿਰ ਸੰਤ ਭਿੰਡਰਾਂਵਾਲੇ ਵਿਚ ਸਰਕਾਰ ਨੂੰ ਰੋਸ਼ਨੀ ਨਜਰ ਆਈ। ਸੰਤਾਂ ਨੂੰ ਬੜੇ ਸਾਜਸ਼ੀ ਢੰਗ ਨਾਲ ਹਰਮੰਦਰ ਸਾਹਿਬ ਕੰਮਪਲੈਕਸ ਵਿਚ ਢਾਈ ਤਿੰਨ ਸਾਲ ਤਕ ਰਹਿਣ ਦਿਤਾ ਤੇ ਸਿੱਖਾਂ ਖਿਲਾਫ ਟੀ ਵੀ ਰੇਡੀਓ ਤੇ ਬਦਨਾਮੀ ਮੁਹਿੰਮ ਛੇੜੀ ਗਈ।ਸੰਤਾਂ ਤਕ ਹਥਿਆਰ ਖੁਦ ਸਰਕਾਰ ਨੇ ਪਹੁੰਚਾਏ। ਪਰ ਉਸ ਸੱਚੇ ਸੁੱਚੇ ਸਿੱਖ ਨੇ ਸਾਬਤ ਕਰ ਦਿਤਾ ਕਿ ਜੋ ਗੁਰੂ ਦਾ ਨਾਹਰਾ ਹੈ ‘ਸਵਾ ਲਾਖ ਸੇ ਏਕ ਲੜਾਊ’ ਉਹ ਕਿੰਨਾ ਸਾਰਥਕ ਹੈ।
ਓਹ ਮੌਕਾ ਸੀ ਕਮਿਊਨਿਸਟ ਪਾਰਟੀ ਦੁਹਾਈ ਦਿੰਦੀ ਕਿ ਕੇਂਦਰ 1985 ਦੀਆਂ ਚੋਣਾਂ ਜਿੱਤਣ ਲਈ ਪੰਜਾਬ ਨੂੰ ਦਾਅ ਤੇ ਲਾ ਰਹੀ ਹੈ।ਪਰ ਇਹਨਾਂ ਸਗੋਂ ਸਰਕਾਰ ਦੇ ਪੱਖ ਵਿਚ ਸਟੈਂਡ ਲੈ ਲਿਆ।
ਦਿੱਲੀ ਵਿਚ ਸਿੱਖ ਕਤਿਲੇਆਮ ਹੋਇਆ। ਪੰਜਾਬ ਦੇ ਕਮਿਉਨਿਸਟ ਗੂੰਗੇ ਬਣ ਗਏ।
ਹਰਕਿਸ਼ਨ ਸਿੰਘ ਸੁਰਜੀਤ ਵਰਗੇ ਕਾਮਰੇਡ ਜੋਰ ਸ਼ੋਰ ਨਾਲ ਐਕਟਿਵ ਹੋ ਗਏ। ਸਰਕਾਰ ਲਈ ਟਾਊਟੀ ਕਰਨ ਅਤੇ ਵੱਡੇ ਵੱਡੇ ਸਿੱਖ ਲੀਡਰਾਂ ਨੂੰ ਅੰਦਰਖਾਤੇ ਸਰਕਾਰ ਨਾਲ ਮਿਲਾਇਆ। ਸੁਰਜੀਤ ਦਾ ਟਾਊਟ ਚੇਲਾ ਬਲਵੰਤ ਰਾਮੂਵਾਲੀਆ ਜੋ ਅਕਾਲੀ ਦਲ ਵਿਚ ਉਚ ਪੱਦ ਤੇ ਸੀ ਉਹਨੂੰ ਹੱਥਾਂ ਵਿਚ ਲੈ ਕੇ ਨੇ ਨੇਕ ਦਿਲ ਲੀਡਰ ਹਰਚੰਦ ਸਿੰਘ ਲੋਗੋਂਵਾਲ ਨੂੰ ਸਰਕਾਰ ਦੇ ਜਾਲ ਵਿਚ ਫਸਾ ਦਿੱਤਾ।ਰਾਮੂਵਾਲੀਆ ਜਿਹੇ ਅੰਦਰਖਾਤੇ ਕੀਤੀ ਉਸ ਸੇਵਾ ਦਾ ਮੇਵਾ ਅੱਜ ਤਕ ਕੇਂਦਰ ਕੋਲੋਂ ਲੈ ਰਹੇ ਨੇ।ਕਮਿਊਨਿਸਟਾਂ ਦਾ ਸਹਾਰਾ ਲੈ ਕੇ ਪੰਜਾਬ ਵਿਚ ਮੁਖਬਰਾਂ ਦਾ ਵੱਡਾ ਜਾਲ ਵਿਛਾਇਆ ਗਿਆ।
1984 ਬਾਦ ਜਦੋਂ ਸਿੱਖ ਨੌਜਵਾਨੀ ਇਸ ਜੁਲਮ ਖਿਲਾਫ ਰੋਹ ਵਿਚ ਆਈ ਤਾਂ ਇਹਨਾਂ ਇਸ ਲੋਕ ਮੁਹਿੰਮ ਖਿਲਾਫ ਲੜ੍ਹਨ ਲਈ ਅੱਗੇ ਹੋ ਕੇ ਸਰਕਾਰ ਕੋਲੋਂ ਹਥਿਆਰ ਤੇ ਜਿਪਸੀ ਗੱਡੀਆਂ ਲੈ ਲਈਆਂ।
ਸਿੱਖਾਂ ਨੂੰ ਬਦਨਾਮ ਕਰਨ ਖਾਤਰ ਸਰਕਾਰ ਦੇ ਕੈਟ ਥਾਂ ਥਾਂ ਕਤਲ ਕਰ ਰਹੇ ਸਨ ਤੇ ਕਤਲ ਸਿੱਖਾਂ ਦੇ ਨਾਂ ਤੇ ਮੜੇ ਜਾ ਰਹੇ ਸਨ।ਉਦੋਂ ਪੁਲਸ ਮੁਲਾਜਮਾਂ ਦੇ ਪ੍ਰਵਾਰ ਮਾਰੇ ਜਾ ਰਹੇ ਸਨ ਤਾਂ ਕਿ ਪੁਲਿਸ ਦੀ ਸਿੱਖ ਅੰਦੋਲਨ ਨਾਲ ਹਮਦਰਦੀ ਖਤਮ ਹੋਵੇ। ਇਸ ਡੂੰਗੀ ਸਾਜਿਸ਼ ਦੇ ਹੱਕ ਵਿਚ ਕਾਮਰੇਡਾਂ ਸਰਕਾਰ ਦਾ ਸਾਥ ਦਿੱਤਾ।
ਪੰਜਾਬੀ ਜੁਬਾਨ ਬਾਬਤ ਜੋ ਕੇਂਦਰ ਦੀ ਨੀਤੀ ਹੈ ਕਾਮਰੇਡ ਉਸ ਨੀਤੀ ਨੂੰ ਲਾਗੂ ਕਰਾਉਣ ਵਿਚ ਵੱਡੇ ਸਹਾਈ ਹੋਏ।
ਅਖੌਤੀ ਬੁੱਧੀਜੀਵੀ ਵਰਗ ਕਿਉਕਿ ਇਹਨਾਂ ਦੇ ਅਸਰ ਅਧੀਨ ਹੈ ਸਕੂਲਾਂ ਵਿਚ ਨਕਲ ਦੇ ਰੁਝਾਨ ਨੂੰ ਇਹਨਾਂ ਉਤਸ਼ਾਹ ਦਿਤਾ ਤੇ ਸਿਖਿਆ ਪ੍ਰਨਾਲੀ ਦਾ ਸਤਿਆਨਾਸ ਕੀਤਾ। ਕੇਂਦਰ ਦੀ ਪ੍ਰਵਾਰ ਨਿਯੋਜਨ ਮੁਹਿੰਮ ਦਾ ਇਨਾਂ ਡੱਟ ਕੇ ਸਮਰਥਨ ਕੀਤਾ।
ਕਿਉਕਿ ਸਰਕਾਰ ਸਿੱਖੀ ਅਤੇ ਸਿੱਖਾਂ ਨਾਲ ਦੁਸ਼ਮਣੀ ਵਿਖਾ ਰਹੀ ਸੀ ਕਮਿਊਨਿਸਟ ਪਾਰਟੀ ਪੰਜਾਬ ਵਿਚ ਲੋਕਾਂ ਤੋਂ ਵੱਖ ਹੋ ਗਈ। ਉਹ ਪਾਰਟੀ ਜੋ ਕਦੀ ਪੰਜਾਬ ਵਿਚ 4-5 ਸੀਟਾਂ ਜਿੱਤ ਹੀ ਲੈਂਦੀ ਹੁੰਦੀ ਸੀ, 1984 ਤੋਂ ਬਾਦ ਖਤਮ ਹੋ ਗਈ।
ਫਿਰ ਜਦੋਂ (2001 ਵਿਚ) ਕੇਂਦਰ ਨੇ ਪੰਜਾਬ ਵਿਚੋਂ ਸਨਅੱਤ ਬਾਹਰ ਕੱਢਣ ਦਾ ਫੈਸਲਾ ਲਿਆ ਤਾਂ ਕਮਿਊਨਿਸਟ ਇਸ ਮਜਦੂਰ ਮਾਰੂ ਨੀਤੀ ਤੇ ਚੁੱਪ ਹੋ ਗਏ।ਰੋਜ ਰੋਜ ਹੜਤਾਲਾਂ ਕਰਨ ਵਾਲਿਆਂ ਇਕ ਅਖਬਾਰੀ ਬਿਆਨ ਵੀ ਨਾਂ ਦਿੱਤਾ ਇਸ ਫੈਸਲੇ ਖਿਲਾਫ। ਓਦੋਂ ਸਰਕਾਰ ਨੇ ਸਤਪਾਲ ਡਾਂਗ ਜਿਹਾਂ ਨੂੰ ਪਦਮ ਸ਼੍ਰੀਆਂ ਦਿਤੀਆਂ।
ਖੁਸ਼ਕਿਸਮਤੀ ਨਾਲ ਹੁਣ (ਕਿਸਾਨ ਅੰਦੋਲਨ ਮੌਕੇ) ਕਮਿਊਨਿਸਟਾਂ ਨੂੰ ਹੋਸ਼ ਆ ਗਈ ਹੈ ।ਉਨਾਂ ਮਹਿਸੂਸ ਕਰ ਲਿਆ ਹੈ ਕਿ ਸਿੱਖੀ ਦੀ ਮੁਖਾਲਫਤ ਕਰਕੇ ਉਹਨਾਂ ਦੀ ਹਾਲਤ ਉਸ ਮੱਛੀ ਵਰਗੀ ਹੋ ਜਾਂਦੀ ਹੈ ਜੋ ਪਾਣੀ ਤੋਂ ਬਾਹਰ ਹੋਵੇ।ਇਹਨਾਂ ਬੰਗਾਲ ਅਤੇ ਕੇਰਲ ਦੇ ਕਮਿਊਨਿਸਟਾਂ ਤੋਂ ਸਿਖਣ ਦੀ ਕੋਸ਼ਿਸ਼ ਹੀ ਨਹੀ ਕੀਤੀ ਜੋ ਆਪਣੇ 2 ਸੂਬਿਆਂ ਦੀ ਭਲਾਈ ਲਈ ਹਮੇਸ਼ਾਂ ਤਤਪਰ ਹਨ।

ਭਬੀਸ਼ਨ ਸਿੰਘ ਗੁਰਾਇਆ

2 thoughts on “Communist lahar and Sikhism ਕਮਿਊਨਿਸਟ ਲਹਿਰ ਅਤੇ ਸਿੱਖੀ

    1. Hey, thank you for being a loyal reader. Hope you like our content.
      Stay connected.
      We’ll try to deliver more quality content in futute.

Leave a Reply

Your email address will not be published. Required fields are marked *