canada crime-ਕੈਨੇਡਾ ਪੜ੍ਹਨ ਗਏ 4 ਪੰਜਾਬੀ ਮੁੰਡਿਆਂ ਨੇ ਕਰ ਦਿੱਤਾ ਕਾਰਾ,know more about it.
canada crime
ਕੈਨੇਡਾ ਪੜ੍ਹਨ ਗਏ 4 ਪੰਜਾਬੀ ਮੁੰਡਿਆਂ ਨੇ ਕਰ ਦਿੱਤਾ ਕਾਰਾ, ਹੁਣ ਭਾਲ ਰਹੀ ਹੈ ਪੁਲਿਸ…

ਕੈਨੇਡਾ ਪੁਲਿਸ ਨੂੰ ਚਾਰ ਪੰਜਾਬੀ ਮੁੰਡਿਆਂ ਦੀ ਭਾਲ ਹੈ। ਬਰੈਂਪਟਨ ਪੁਲਿਸ ਨੇ ਚਾਰ ਪੰਜਾਬੀ ਮੁੰਡਿਆਂ ਦੀਆਂ ਫੋਟੋਆਂ ਵਾਇਰਲ ਕੀਤੀਆਂ ਹਨ। ਇਨ੍ਹਾਂ ਚਾਰੋਂ ਮੁੰਡਿਆਂ ਉਤੇ ਮੈਕਲੌਗਲਿਨ ਰੋਡ ’ਤੇ ਇੱਕ ਵਿਅਕਤੀ ਉਤੇ ਹਮਲਾ ਕਰਨ ਦਾ ਦੋਸ਼ ਹੈ।
ਇਨ੍ਹਾਂ ਨੇ ਲੰਘੀ 8 ਸਤੰਬਰ ਨੂੰ ਮੈਕਲੌਗਲਿਨ ਰੋਡ ਉੱਤੇ ਇੱਕ ਵਿਅਕਤੀ ਉੱਤੇ ਜਾਨਲੇਵਾ ਹਮਲਾ ਕੀਤਾ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਕੇ ਭੱਜ ਗਏ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਅਫਤਾਬ ਗਿੱਲ (22), ਹਰਮਨਦੀਪ ਸਿੰਘ (22), ਜਤਿੰਦਰ ਸਿੰਘ (25) ਅਤੇ ਸਤਨਾਮ ਸਿੰਘ (30) ਵਜੋਂ ਹੋਈ ਹੈ।
content source by: News18pujabi
ਇਹ ਅੱਧੀ ਰਾਤ ਨੂੰ ਉੱਥੇ ਘੁੰਮ ਰਹੇ ਸਨ ਕਿ ਕਿਸੇ ਗੱਲੋਂ ਇਨ੍ਹਾਂ ਦਾ ਪੀੜਤ ਵਿਅਕਤੀ ਨਾਲ ਤਕਰਾਰ ਹੋ ਗਿਆ। ਇਸ ਮਗਰੋਂ ਉਨ੍ਹਾਂ ਸਾਰਿਆਂ ਨੇ ਮਿਲ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਪੁਲਿਸ ਨੇ ਨੇੜਲੇ ਕੈਮਰਿਆਂ ਨੂੰ ਖੰਗਾਲ ਕੇ ਮੁਲਜ਼ਮਾਂ ਦੀ ਪਛਾਣ ਕੀਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੋਟੋਆਂ ਤੋਂ ਮੁਲਜ਼ਮਾਂ ਨੂੰ ਪਛਾਣ ਕੇ ਇਸ ਸਬੰਧੀ ਪੁਲਿਸ ਦੀ ਮਦਦ ਕਰਨ।
Image credit by: News18punjabi
Read This Also