ਸਾਨੂੰ ਹੁਣ ਸਮਰੱਥ ਗੁਰੂ ਤੇ ਹੀ ਸਿਰਫ ਭਰੋਸਾ ਹੈ। ਅਤੇ ਉਹ ਕੌਤਕ ਕਿਸੇ ਵੇਲੇ ਵੀ ਹੋ ਸਕਦਾ ਹੈ।

ਸਾਡੀ ਦੁਰਗਤੀ ਦਾ ਕਾਰਨ ਇਹ ਹੈ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਾਦ ਕੋਈ ਕਾਬਲ ਲੀਡਰ ਮਿਲਿਆ ਹੀ ਨਹੀ । ਹੁਣ ਤਾਂ ਹਾਲਾਤ ਹੋਰ ਵੀ ਬਦਤਰ ਹੋ ਚੁੱਕੇ ਨੇ ਕਿਉਕਿ ਸਾਡੇ ਵਿਰੋਧੀ ਨੇ ਸਾਡੀ ਨਬਜ਼ ਪਛਾਣ ਲਈ ਹੈ ਕਿ ਇਹ ਭੋਲੀ ਕੌਮ ਹੈ। ਸਾਡੇ ਲੋਕਾਂ ਨੂੰ ਅੱਜ ਤਕ ਇਹ ਅਹਿਸਾਸ ਨਹੀ ਹੋਇਆ ਕਿ ਪੰਜਾਬ ਵਿਚ ਮੀਡੀਏ ਤੇ ਸਖਤ ਕੰਟਰੋਲ ਹੈ ਅਤੇ ਸਾਡੇ ਲੋਕ ਮੀਡੀਏ ਰਾਂਹੀ ਕੌਮ ਦੇ ਲੀਡਰ ਟਟੋਲਦੇ ਨੇ। ਕੌਮ ਨੇ ਬਾਦਲ ਜਿਹਿਆਂ ਨੂੰ ਪਛਾਨਣ ਵਿਚ 40 ਵਰ੍ਹੇ ਲਾ ਦਿੱਤੇ। ਜੇ ਬਾਕੀ ਦੇ ਸਾਡੇ ਮੌਜੂਦਾ ਲੀਡਰਾਂ ਬਾਰੇ ਕਿਤੇ ਮੈਂ ਲਿਖ ਦਿੱਤਾ ਤਾਂ ਸਾਰਾ ਗਰੂਪ ਹੀ ਖਾਲੀ ਹੋ ਜਾਣਾ ਹੈ। ਪਰ ਮੈਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੈ ਉਹ ਜਰੂਰ ਖੁਆਰ ਹੋ ਚੁੱਕਿਆਂ ਦੀ ਬਾਂਹ ਫੜ੍ਹਦਾ ਹੈ। ਦਸਮ ਗੁਰੂ ਦੇ ਚਲਾਣੇ ਤੋਂ ਬਾਦ ਗੁਰੂ ਨੇ ਅਜਿਹਾ ਕੌਤਕ ਦਿਖਾਇਆ ਸੀ ਕਿ ਪਹਾੜ ਜਿੱਡੀ ਮੁੱਗਲ ਹਕੂਮਤ ਸਿੱਖਾਂ ਦੇ ਪੈਰਾਂ ਵਿਚ ਸੀ। ਓਦੋਂ ਸਾਡੀ ਗਿਣਤੀ ਕੁਝ ਹਜ਼ਾਰਾਂ ਵਿਚ ਸੀ। ਅੱਜ ਅਸੀ ਲੱਖਾਂ ਕਰੋੜਾਂ ਵਿਚ ਹਾਂ ਪਰ ਅਸਲੀ ਗੁਰਸਿੱਖਾਂ ਦਾ ਅਨੁਪਾਤ ਬਹੁਤ ਘਟ ਚੁੱਕਾ ਹੈ।
ਕੁਝ ਸਾਲ ਪਹਿਲਾਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਪਾਣੀਆਂ ਤੇ ਕਾਨਫ੍ਰੰਸ ਬੁਲਾਈ।ਮੇਰੇ ਤੋਂ ਪਹਿਲੇ ਬੁਲਾਰਿਆਂ ਨੇ ਸਿੱਖ ਸੂਰਬੀਰਤਾ ਦੀਆਂ ਗੱਲਾਂ ਕੀਤੀਆਂ। ਦਾਸ ਨੂੰ ਵੀ ਬੋਲਣ ਦਾ ਮੌਕਾ ਮਿਲਿਆ। ਸਰੋਤੇ ਸਾਰੇ ਨੀਲੀਆਂ ਪੱਗਾਂ ਵਾਲੇ ਅਕਾਲੀ ਸਨ। ਲਗ ਪਗ ਅੱਧਿਆਂ ਨੇ ਗਾਤਰਾ ਕਿਰਪਾਨ ਪਾਈ ਹੋਈ ਸੀ। ਕੋਈ 300 ਦੀ ਭੀੜ ਹੋਵੇਗੀ। ਚਲ ਰਹੇ ਮਜਮੂਨ ਮੁਤਾਬਿਕ ਅਸਾਂ ਸਟੇਜ ਤੋਂ ਸਵਾਲ ਕੀਤਾ ਕਿ ਜਿੰਨਾਂ ਵੀਰਾਂ ਨੂੰ ਜਪੁਜੀ ਸਾਹਿਬ ਕੰਠ ਹੈ ਹੱਥ ਖੜੇ ਕਰੋ। ਪੜ੍ਹ ਕੇ ਦੁਖੀ ਹੋਵੋਗੇ ਕਿ ਸਰੋਤਿਆਂ ਵਿਚੋਂ ਇਕ ਵੀ (ਜੀ ਹਾਂ) ਹੱਥ ਖੜਾ ਨਾਂ ਹੋਇਆ। ਸਟੇਜ ਤੇ ਹਰਿੰਦਰ ਸਿੰਘ ਫੂਲਕਾ ਸਨ ਸਿਰਫ ਉਹਨਾਂ ਦਾ ਹੱਥ ਖੜਾ ਸੀ।ਜਥੇਦਾਰ ਸੇਖਵਾਂ ਇਹ ਸਚਾਈ ਵੇਖ ਪਾਣੀਓ ਪਾਣੀ ਹੋ ਗਿਆ। ਹੁਣ ਗੁਰਸਿੱਖ ਸਰੋਤੇ ਆਪਣੇ ਅੰਦਰ ਝਾਤੀ ਮਾਰ ਲੈਣ।ਕਿਰਦਾਰ ਪੱਖੋ ਅਸੀ ਬਹੁਤ ਗਿਰ ਚੁੱਕੇ ਹਾਂ। ਅਸੀ ਪੈਸੇ ਨੂੰ ਹੀ ਸਭ ਕੁਝ ਸਮਝ ਲਿਆ ਹੈ।
ਸਾਨੂੰ ਹੁਣ ਸਮਰੱਥ ਗੁਰੂ ਤੇ ਹੀ ਸਿਰਫ ਭਰੋਸਾ ਹੈ। ਅਤੇ ਉਹ ਕੌਤਕ ਕਿਸੇ ਵੇਲੇ ਵੀ ਹੋ ਸਕਦਾ ਹੈ।

B.S.GORAYA

Leave a Reply

Your email address will not be published. Required fields are marked *