Loading ...

jamshedpur-ਸ੍ਰੀ ਗੁਰੂ ਸਿੰਘ ਸਭਾ ਮਾਨਗੋ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਦਾ ਸਪਤਾਹਿਕ ਦੀਵਾਨ ਬਣਿਆ ਸੰਗਤਾਂ ਲਈ ਆਕਰਸ਼ਣ ਦਾ ਕੇੰਦਰ।

---Advertisement----
---Advertisement----
---Advertisement----
🔇
×
---Advertisement----

jamshedpur

ਸਿਖ ਮੀਡਿਆ

ਅੱਜ ਐਤਵਾਰ ਦੇ ਸਪਤਾਹਿਕ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੀ ਹਾਜ਼ਰੀ ਵਿੱਚ ਚੱਲ ਰਹੇ ਸਹਿਜ ਪਾਠ ਸਾਹਿਬ ਦੀ ਸੰਪੂਰਨਤਾ ਹੋਈ।

ਅਰਦਾਸ ਉਪਰੰਤ ਸੰਗਤਾਂ ਵੱਲੋਂ ਹੀ ਇੱਕ ਹੋਰ ਨਵੇਂ ਸਹਿਜ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ।

ਜਮਸ਼ੇਦਪੁਰ/5/72026

ਇਸ ਸੰਬੰਧ ਵਿੱਚ ਮੀਡਿਆ ਨਾਲ ਗੱਲ ਬਾਤ ਕਰਦੇ ਹੋਏ ਮਾਨਗੋ ਗੂਰੁਦਵਾਰਾ ਪ੍ਬੰਧਕ ਕਮੇਟੀ ਦੇ ਪ੍ਧਾਨ ਸਰਦਾਰ ਭਗਵਾਨ ਸਿੰਘ ਨੇ ਕਿਹਾ ਕਿ ਸਾਡੀ ਇਹ ਪਰੰਪਰਾ ਬਹੁਤ ਹੀ ਪ੍ਰੇਰਣਾਦਾਇਕ ਹੈ ਕਿ ਸਾਰੇ ਸਹਿਜ ਪਾਠ ਸੰਗਤਾਂ ਆਪਣੇ ਹੱਥੀਂ, ਆਪਣੀ ਸੇਵਾ ਭਾਵਨਾ ਨਾਲ ਕਰਦੀਆਂ ਹਨ। ਕਿਸੇ ਵੀ ਪਾਠ ਲਈ ਪਾਠੀ ਸਿੰਘ ਨੂੰ ਪੈਸੇ ਦੇ ਕੇ ਸੇਵਾ ਨਹੀਂ ਕਰਵਾਈ ਜਾਂਦੀ। ਹਰ ਪੰਦਰਾਂ ਦਿਨਾਂ ਬਾਅਦ ਸਹਿਜ ਪਾਠ ਦੀ ਸੰਪੂਰਨਤਾ ਹੁੰਦੀ ਹੈ ਅਤੇ ਮੁੜ  ਸਵੇਰੇ 7.30 ਤੋ 8.30 ਸਹਿਜ ਪਾਠ ਦੀ ਆਰੰਭਤਾ ਕੀਤੀ ਜਾਂਦੀ ਹੈ। ਇਹ ਗੁਰੂ ਘਰ ਨਾਲ ਸੰਗਤਾਂ ਦੇ ਪਿਆਰ ਅਤੇ ਸਮਰਪਣ ਦੀ ਸੁੰਦਰ ਮਿਸਾਲ ਹੈ।

ਅੱਜ ਦੇ ਦੀਵਾਨ ਵਿੱਚ ਪਟਨਾ ਸਾਹਿਬ ਤੋਂ ਪਹੁੰਚੇ ਭਾਈ ਗੁਰਸੋਬ ਸਿੰਘ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਸਭ ਨੂੰ ਨਿਹਾਲ ਕੀਤਾ। ਹਜ਼ੂਰੀ ਰਾਗੀ ਜਥੇ ਦਾ ਵੀ ਦਿਲੋਂ ਧੰਨਵਾਦ, ਜੋ ਹਰ ਹਫ਼ਤੇ ਆਪਣੀ ਰਸਭਿੰਨੀ ਕੀਰਤਨ ਸੇਵਾ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹਨ।

ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਇੱਕ ਸੇਵਾਦਾਰ ਪਰਿਵਾਰ ਨੇ ਜਨਮ ਦਿਨ ਦੀ ਖੁਸ਼ੀ ਗੁਰੂ ਘਰ ਵਿੱਚ ਸੰਗਤਾਂ ਨਾਲ ਸਾਂਝੀ ਕਰਦੇ ਹੋਏ ਚਾਹ-ਨਾਸ਼ਤੇ ਦੀ ਸੇਵਾ ਕੀਤੀ। ਗੁਰੂ ਘਰ ਵਿੱਚ ਖੁਸ਼ੀਆਂ ਸੰਗਤ ਨਾਲ ਮਨਾਉਣ ਦੀ ਇਹ ਸੋਹਣੀ ਪਰੰਪਰਾ ਸਾਨੂੰ ਸੇਵਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਇਸ ਸੇਵਾ ਲਈ ਸਮੂਹ ਪਰਿਵਾਰ ਦਾ ਦਿਲੋਂ ਧੰਨਵਾਦ।

ਸਮੂਹ ਸੰਗਤਾਂ ਦਾ ਵੀ ਹਿਰਦੇ ਤੋਂ ਧੰਨਵਾਦ, ਜੋ ਹਰ ਐਤਵਾਰ ਗੁਰੂ ਘਰ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਦਾ ਲਾਭ ਲੈਂਦੀਆਂ ਹਨ। ਜਿਹੜੇ ਵੀਰ-ਭੈਣ ਕਿਸੇ ਕਾਰਨ ਨਿਯਮਿਤ ਨਹੀਂ ਆ ਸਕਦੇ, ਉਹਨਾਂ ਨੂੰ ਵੀ ਨਿਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰੂ ਘਰ ਦੀ ਹਾਜ਼ਰੀ ਭਰੋ, ਗੁਰਬਾਣੀ ਸਰਵਣ ਕਰੋ ਅਤੇ ਸੇਵਾ ਨਾਲ ਜੁੜੋ। ਗੁਰੂ ਘਰ ਨਾਲ ਜੁੜਿਆ ਹਰ ਪਲ ਸਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਅਤੇ ਆਤਮਿਕ ਸ਼ਾਂਤੀ ਬਖ਼ਸ਼ਦਾ ਹੈ।

ਇਹ ਖਬਰ ਆਪ ਜੀ ਨੂੰ ਸੇੰਟ੍ਰਲ ਗੁਰੂਦੁਆਰਾ ਪ੍ਬੰਧਕ ਕਮੇਟੀ,ਅਰਜੁਨ ਸਿੰਘ ਵਾਲੀਆ, ਸੁਰਿੰਦਰਪਾਲ ਸਿੰਘ ਜੀ “ਟੀਟੂ” ਸਟੇਟ ਚੇਅਰਮੈਨ ਬਿਲਡਰਜ਼ ਐਸੋਸੀਏਸ਼ਨ ਆਫ ਇੰਡੀਆ (ਝਾਰਖੰਡ ਸਟੇਟ),ਸਾਕਚੀ ਗੁਰਦੁਆਰਾ ਪ੍ਰਬੰਧਕ ਕਮੇਟੀ , ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮਦਾ ਬਸਤੀ, ਗੁਰਦੁਆਰਾ ਪ੍ਰਬੰਧਕ ਕਮੇਟੀ ਸੀਤਾਰਾਮਡੇਰਾ, ਗੁਰੂਦੁਆਰਾ ਪ੍ਰਬੰਧਕ ਕਮੇਟੀ ਟਿਨਪਲੇਟ ਗੁਰੂਦੁਆਰਾ ਪ੍ਬੰਧਕ ਕਮੇਟੀ ਗੌਰੀਸ਼ੰਕਰ ਰੋਡ,ਗੁਰੂਦੁਆਰਾ ਪ੍ਬੰਧਕ ਕਮੇਟੀ ਸੋਨਾਰੀ,ਗੁਰੂਦੁਆਰਾ ਪ੍ਬੰਧਕ ਕਮੇਟੀ ਮਾਨਗੋ, ਦੁਪਟਾ ਸਾਗਰ ਬਿਸਟੁਪੁਰ ਦੇ ਸਹਯੋਗ ਨਾਲ ਪਾ੍ਪਤ ਕਰ ਰਹੇ ਹੋ।

 

 

 

 



jamshedpur-ਸ੍ਰੀ ਗੁਰੂ ਸਿੰਘ ਸਭਾ ਮਾਨਗੋ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਦਾ ਸਪਤਾਹਿਕ ਦੀਵਾਨ ਬਣਿਆ ਸੰਗਤਾਂ ਲਈ ਆਕਰਸ਼ਣ ਦਾ ਕੇੰਦਰ।



jamshedpur-वरिष्ठ समाजसेवी एवं प्रमुख उद्योगपति स्वर्गीय गुरदयाल सिंह भाटिया की तीसरी पुण्यतिथि बिष्टुपुर गुरुद्वारा मे आज दोपहर 12:30 बजे.



jamshedpur-जमशेदपुर में सिखों के पवित्र ग्रंथ की बेअदबी, बीमार बुजुर्ग सिख की पिटाई। साक्ची थाना में शिकायत दर्ज।



jamshedpur-नामदा बस्ती गुरुद्वारा प्रबंधक कमेटी द्वारा सिख मीडिया को सम्मानित किया गया।

Leave a Reply

Your email address will not be published. Required fields are marked *