ਕੀ ਪ੍ਰਦੇਸਾਂ ਵਿਚ ਭਾਰਤੀ ਟਾਊਟ ਸਰਗਰਮ (Active)ਰਹਿ ਸਕਦੇ ਨੇ?-what do you think about tout phenomenon
ਟਾਊਟਾਂ ਨੂੰ ਸਮਝੋ- ਭਾਗ 4
ਮੈਂ ਫਿਰ ਦੁਹਰਾਅ ਦਿਆਂ ਕਿ ਜੇ ਤੁਸੀ ਪੰਜਾਬ ਵਿਚਲਾ ਮੁਖਬਰ ਵਰਤਾਰਾ (Tout Phenomenon) ਸਮਝ ਲਓ ਤਾਂ ਪੰਜਾਬ ਦੇ ਸੰਤਾਪ ਦੀ ਤੁਹਾਨੂੰ ਸਮਝ ਆ ਜਾਏਗੀ।
ਪਰ ਅੱਜ ਸਵਾਲ ਇਹ ਹੈ ਕਿ ਕੀ ਭਾਰਤੀ ਟਾਊਟ ਬਾਹਰ ਮੁਲਕੀ ਵੀ ਸਰਗਰਮ ਰਹਿ ਸਕਦੇ ਹਨ?
ਇਹਦਾ ਜਵਾਬ ਦੋਵੇ ਹਾਂ ਤੇ ਨਾ ਵਿਚ ਹੈ।
ਪਹਿਲੀ ਗਲ ਤਾਂ ਸਮਝ ਲਓ ਕਿ ਕੋਈ ਵੀ ਮੁਲਕ ਆਪਣੇ ਦੇਸ ਵਿਚ ਕਿਸੇ ਵੀ ਬਗਾਨੇ ਜਸੂਸ ਨੂੰ ਬਰਦਾਸ਼ਤ ਨਹੀ ਕਰਦਾ।
ਫਿਰ ‘ਹਾਂ’ ਜਵਾਬ ਕਿਵੇ?
ਉਹ ਇਸ ਤਰਾਂ ਕਿ ਅਮੂਮਨ ਮੁਲਕਾਂ ਦੇ ਫੌਜਦਾਰੀ ਕਨੂੰਨ ਵਿਚ ਇਕ ਧਾਰਾ ਹੁੰਦੀ ਹੈ ਕਿ ਮੁਲਕ ਦਾ ਕੋਈ ਸ਼ਹਿਰੀ ਮੁਲਕ ਦੇ ਕਿਸੇ ਦੋਸਤ ਮੁਲਕ ਖਿਲਾਫ ਜੰਗ ਨਹੀ ਸਹੇੜ ਸਕਦਾ। (Waging war against a friendly country)
ਹੁਣ ਮੰਨ ਲਓ ਤੁਸੀ ਅਸਟ੍ਰੇਲੀਆ ਵਿਚ ਬੈਠੇ ਭਾਰਤ ਵਿਚਲੀ ਕਿਸੇ ਅਜਿਹੀ ਜਥੇਬੰਦੀ ਦੀ ਮਾਇਕ ਮਦਦ ਕਰ ਦਿਓ ਜਿਸ ਨੇ ਭਾਰਤ ਖਿਲਾਫ ਹਥਿਆਰਬੰਦ ਸੰਘਰਸ਼ ਸਹੇੜਿਆ ਹੋਵੇ ਤਾਂ ਓਥੇ ਤੁਸੀ ਵੀ ਕਸੂਰਵਾਰ ਮੰਨੇ ਜਾਓਗੇ।
ਅਜਿਹੀ ਹਾਲਤ ਵਿਚ ਭਾਰਤ ਦੀ ਐਂਮਬੈਸੀ (ਜਾਂ ਹਾਈ ਕਮਿਸ਼ਨ) ਅਸਟ੍ਰੇਲੀਆ ਕੋਲ ਤੁਹਾਡੀ ਗੁਪਤ ਸ਼ਿਕਾਇਤ ਕਰ ਸਕਦਾ ਹੈ।ਪਰ ਇਸ ਹਾਲਤ ਵਿਚ ਵੀ ਐਂਬੈਸੀ ਆਪਣੇ ਜਸੂਸ ਦੀ ਰਿਪੋਰਟ ਦਾ ਹਵਾਲਾ ਨਹੀ ਦੇਵੇਗੀ। ਅਜਿਹੀ ਹਾਲਤ ਵਿਚ ਭਾਰਤੀ ਜਸੂਸ ਹੀ ਅਸਟ੍ਰੇਲੀਆ ਸਰਕਾਰ ਨੂੰ ਗੁਪਤ ਰਿਪੋਰਟ ਦੇ ਕੇ ਇਥੋ ਦੇ ਵੀ ਟਾਊਟ ਬਣ ਜਾਂਦੇ ਨੇ। ਗਲ ਸਾਫ ਕਰ ਦਿਆਂ ਕਿ ਭਾਰਤੀ ਟਾਊਟ ਅਸਟ੍ਰੇਲੀਆ ਲਈ ਵੀ ਕੰਮ ਕਰਨਾਂ ਸ਼ੁਰੂ ਕਰ ਦਿੰਦੇ ਨੇ। ਅਤੇ ਯਾਦ ਰੱਖੋ ਕੋਈ ਵੀ ਮੁਲਕ ਮੁਫਤ ਵਿਚ ਮਿਲਦੀ ਲਾਅ ਐਂਡ ਆਰਡਰ ਬਾਰੇ ਜਾਣਕਾਰੀ ਦਾ ਸਵਾਗਤ ਕਰਦਾ ਹੈ।
ਅਗਲੀ ਗਲ। ਮੰਨ ਲਓ ਤੁਸੀ ਗੁਰਦੁਆਰੇ ਜਾਂ ਕਿਸੇ ਹੋਰ ਇਕੱਠ ਵਿਚ ਪੁਆੜਾ ਪਾਓ ਤਾਂ ਵੀ ਜਸੂਸ (ਅਸਟ੍ਰੇਲੀਆ ਦੇ ) ਤੁਹਾਡੇ ਖਿਲਾਫ ਰਿਪੋਰਟ ਦੇਣਗੇ। ਮਤਲਬ ਕੋਈ ਵੀ ਸਰਕਾਰ ਆਪਣੇ ਦੇਸ ਅੰਦਰ ਲੜਾਈ ਝਗੜਾ ਪਸੰਦ ਨਹੀ ਕਰਦੀ। ਤੁਸੀ ਆਪਣਾ ਕੰਮ ਕਰੋ ਪਰ ਇਥੋਂ ਦੀ ਸਰਕਾਰ ਵਾਸਤੇ ਸਿਰਦਰਦੀ ਨਹੀ ਬਣਨੀ।
ਸੋ ਇਕ ਗਲ ਪੱਲੇ ਬੰਨ ਲਓ ਕਿ ਕੋਈ ਹਥਿਆਰਬੰਦ ਸੰਘਰਸ਼ ਜਾਂ ਮਾਰਧਾੜ (Armed Struggle or Voilence) ਦੀ ਗਲ ਨਹੀ ਕਰਨੀ ਅਤੇ ਇਥੋਂ ਦੇ ਕਨੂੰਨ ਦੀ ਉਲੰਘਣਾ ਨਹੀ ਕਰਨੀ। ਲੜਾਈ ਝਗੜਾ ਨਹੀ ਕਰਨਾਂ। ਫਿਰ ਟਾਊਟ ਤੁਹਾਡਾ ਵਾਲ ਵਿੰਗਾ ਵੀ ਨਹੀ ਕਰ ਸਕਦੇ। (ਨੋਟ ਕਰਨਾਂ ਇਕ ਇਸ ਗਰੂਪ ਵਿਚ ਵੀ ਜੇ ਕਿਸੇ ਨੇ ਮਾਰਧਾੜ (violence) ਦੀ ਗਲ ਕੀਤੀ ਤਾਂ ਉਹਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਜਾਵੇਗਾ।)
ਬਾਕੀ ਮੈਨੂੰ ਪਤਾ ਇਥੇ ਗੁਰਦੁਆਰਿਆਂ ਵਿਚ ਟਾਊਟ ਸਰਗਰਮ ਨੇ। ਇਹ ਸਾਡੇ ਇਥੋਂ ਦੇ ਲੀਡਰਾਂ ਦੀ ਨਾਲਾਇਕੀ ਕਰਕੇ ਹੋ ਰਿਹਾ ਹੈ।
ਮੈਨੂੰ ਇਸ ਗਲ ਦਾ ਵੀ ਅਹਿਸਾਸ ਹੈ ਕਿ ਭਾਰਤੀ ਟਾਊਟ ਰੋਜ ਮੇਰੇ ਖਿਲਾਫ ਵੱਟਜ਼ਐਪ ਨੂੰ ਸ਼ਕਾਇਤਾਂ ਕਰ ਰਹੇ ਹੋਣਗੇ।
ਜੇ ਵਾਹਿਗੁਰੂ ਦਾ ਸਿਰ ਤੇ ਏਸੇ ਤਰਾਂ ਹੱਥ ਰਿਹਾ ਭਾਵ ਤੁਹਾਡਾ ਸਾਥ ਮਿਲਦਾ ਰਿਹਾ ਤਾਂ ਵਿਰੋਧੀ ਨੂੰ ਮਜਬੂਰ ਕਰ ਦਿਆਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੰਦ ਕਰੇ। ਯਾਦ ਰੱਖੋ ਜੋ ਵਿਰੋਧਤਾ ਪੰਜਾਬ ਵਿਚ ਨਹੀ ਹੋ ਸਕਦੀ ਇਥੇ ਹੋ ਸਕਦੀ ਹੈ। ਅਸੀ ਜ਼ਾਲਮ ਨੂੰ ਪ੍ਰਦੇਸਾਂ ਵਿਚ ਭੰਡ ਤਾਂ ਸਕਦੇ ਹੀ ਹਾਂ।-
ਭਬੀਸ਼ਨ ਸਿੰਘ ਗੁਰਾਇਆ
